For the best experience, open
https://m.punjabitribuneonline.com
on your mobile browser.
Advertisement

ਨਲਿਨ ਅਚਾਰੀਆ ਬਣੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ

11:47 AM Apr 01, 2024 IST
ਨਲਿਨ ਅਚਾਰੀਆ ਬਣੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਪ੍ਰਧਾਨ
ਚੰਡੀਗੜ੍ਹ ਪ੍ਰੈੱਸ ਕਲੱਬ ਦੀ ਨਵੀਂ ਚੁਣੀ ਗਈ ਟੀਮ ਜੇਤੂ ਨਿਸ਼ਾਨ ਬਣਾਉਂਦੀ ਹੋਈ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਮਾਰਚ
ਚੰਡੀਗੜ੍ਹ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਅੱਜ ਹੋਈ ਚੋਣ ’ਚ ਨਲਿਨ ਅਚਾਰੀਆ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਬਰਿੰਦਰ ਸਿੰਘ ਰਾਵਤ ਨੂੰ 33 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ।
ਨਲਿਨ ਅਚਾਰੀਆ ਨੂੰ 307 ਵੋਟਾਂ ਅਤੇ ਬਰਿੰਦਰ ਸਿੰਘ ਰਾਵਤ ਨੂੰ 274 ਵੋਟਾਂ ਪਈਆਂ ਹਨ। ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਰਮੇਸ਼ ਹਾਂਡਾ ਜੇਤੂ ਰਹੇ ਹਨ, ਜਿਸ ਨੇ ਆਪਣੇ ਵਿਰੋਧੀ ਨੂੰ 38 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਹੈ। ਹਾਂਡਾ ਨੂੰ 309 ਵੋਟਾਂ ਪਈਆਂ ਹਨ, ਜਦੋਂਕਿ ਵਿਰੋਧੀ ਜੈ ਸਿੰਘ ਛਿੱਬੜ ਨੂੰ 271 ਵੋਟਾਂ ਪਈਆਂ ਹਨ।
ਸਕੱਤਰ ਜਨਰਲ ਦੀ ਚੋਣ ਵਿੱਚ ਉਮੇਸ਼ ਸ਼ਰਮਾ ਜੇਤੂ ਰਹੇ ਹਨ। ਉਨ੍ਹਾਂ ਆਪਣੇ ਵਿਰੋਧੀ ਜਗਤਾਰ ਸਿੰਘ ਭੁੱਲਰ ਨੂੰ 18 ਵੋਟਾਂ ਦੇ ਫਰਕ ਨਾਲ ਹਰਾਇਆ। ਉਮੇਸ਼ ਸ਼ਰਮਾ ਨੂੰ 298 ਅਤੇ ਜਗਤਾਰ ਭੁੱਲਰ 280 ਨੂੰ ਵੋਟਾਂ ਪਈਆਂ ਹਨ।
ਮੀਤ ਪ੍ਰਧਾਨ-1 (ਮਹਿਲਾ ਲਈ ਰਾਖਵੀਂ) ਦੀ ਚੋਣ ਵਿੱਚ ਅਮਨਪ੍ਰੀਤ ਕੌਰ ਨੇ 09 ਵੋਟਾਂ ਦੇ ਫਰਕ ਨਾਲ ਅਰਸ਼ਦੀਪ ਅਰਸ਼ੀ ਨੂੰ ਹਰਾ ਦਿੱਤਾ ਹੈ। ਅਮਨਪ੍ਰੀਤ ਕੌਰ ਨੂੰ 291 ਅਤੇ ਅਰਸ਼ਦੀਪ ਅਰਸ਼ੀ ਨੂੰ 282 ਵੋਟਾਂ ਪਈਆਂ ਹਨ। ਮੀਤ ਪ੍ਰਧਾਨ-2 ਲਈ ਦੀਪੇਂਦਰ ਠਾਕੁਰ ਨੇ ਦੋ ਵੋਟਾਂ ਦੇ ਫਰਕ ਨਾਲ ਕਰਨੈਲ ਸਿੰਘ ਰਾਣਾ ਨੂੰ ਹਰਾ ਦਿੱਤਾ ਹੈ। ਦੀਪੇਂਦਰ ਠਾਕੁਰ ਨੂੰ 287 ਅਤੇ ਕਰਨੈਲ ਰਾਣਾ ਨੂੰ 285 ਵੋਟਾਂ ਪਈਆਂ ਹਨ। ਸਕੱਤਰ ਲਈ ਅਜੈ ਜਲੰਧਰੀ ਜੇਤੂ ਰਹੇ ਹਨ, ਜਿਨ੍ਹਾਂ ਨੇ 57 ਵੋਟਾਂ ਦੇ ਫਰਕ ਨਾਲ ਸੁਸ਼ੀਲ ਰਾਜ ਨੂੰ ਹਰਾ ਦਿੱਤਾ ਹੈ। ਅਜੈ ਜਲੰਧਰੀ ਨੂੰ 317 ਅਤੇ ਸੁਸ਼ੀਲ ਰਾਜ 260 ਵੋਟਾਂ ਪਈਆਂ।
ਇਸੇ ਤਰ੍ਹਾਂ ਸੰਯੁਕਤ ਸਕੱਤਰ-1 ਦੇ ਅਹੁਦੇ ’ਤੇ ਅਮਰਪ੍ਰੀਤ ਸਿੰਘ ਜੇਤੂ ਰਹੇ ਹਨ, ਜਿਨ੍ਹਾਂ ਨੇ 10 ਵੋਟਾਂ ਦੇ ਫਰਕ ਨਾਲ ਤਰੁਣ ਭਜਨੀ ਨੂੰ ਹਰਾ ਦਿੱਤਾ ਹੈ। ਅਮਰਪ੍ਰੀਤ ਸਿੰਘ ਨੂੰ 291 ਅਤੇ ਤਰੁਣ ਭਜਨੀ ਨੂੰ 281 ਵੋਟਾਂ ਪਈਆਂ ਹਨ। ਸੰਯੁਕਤ ਸਕੱਤਰ-2 ਦੇ ਅਹੁਦੇ ’ਤੇ ਅੰਕੁਸ਼ ਮਹਾਜਨ ਨੇ ਨਵੀਨ ਤਿਆਗੀ ਨੂੰ 36 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ।
ਅੰਕੁਸ਼ ਮਹਾਜਨ ਨੂੰ 305 ਵੋਟਾਂ ਤੇ ਨਵੀਨ ਤਿਆਗੀ ਨੂੰ 269 ਵੋਟਾਂ ਪਈਆਂ ਹਨ। ਖ਼ਜ਼ਾਨਚੀ ਦੇ ਅਹੁਦੇ ਲਈ ਦੁਸ਼ਿਅੰਤ ਸਿੰਘ ਪੁੰਡੀਰ 11 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ।
ਪੁੰਡੀਰ ਨੂੰ 294 ਵੋਟਾਂ ਪਈਆਂ, ਜਦਕਿ ਵਿਰੋਧੀ ਮੁਕੇਸ਼ ਅਠਵਾਲ ਨੂੰ 283 ਵੋਟਾਂ ਪਈਆਂ ਹਨ। ਚੰਡੀਗੜ੍ਹ ਪ੍ਰੈੱਸ ਕਲੱਬ ਦੀ ਚੋਣ ਵਿਸ਼ਾਲ ਗੁਲਾਟੀ ਦੀ ਦੇਖ-ਰੇਖ ਹੇਠ ਕਰਵਾਈ ਗਈ। ਪ੍ਰੈੱਸ ਕਲੱਬ ਦੀ ਚੋਣ ਵਿੱਚ ਕੁੱਲ 712 ਵੋਟਾਂ ਵਿੱਚੋਂ 588 ਵੋਟਾਂ ਪਈਆਂ ਹਨ।

Advertisement

Advertisement
Author Image

sukhwinder singh

View all posts

Advertisement
Advertisement
×