For the best experience, open
https://m.punjabitribuneonline.com
on your mobile browser.
Advertisement

ਨੈਕ ਵੱਲੋਂ ਮਾਲੇਰਕੋਟਲਾ ਦੇ ਕਾਲਜ ਦਾ ਦੌਰਾ

08:56 AM Nov 17, 2023 IST
ਨੈਕ ਵੱਲੋਂ ਮਾਲੇਰਕੋਟਲਾ ਦੇ ਕਾਲਜ ਦਾ ਦੌਰਾ
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 16 ਨਵੰਬਰ
ਸਰਕਾਰੀ ਕਾਲਜ ਮਾਲੇਰਕੋਟਲਾ ਵੱਲੋਂ ਪੰਜਾਬ ਵਿੱਚ ਬਿਹਤਰੀਨ ਸਿੱਖਿਆ ਪ੍ਰਦਾਨ ਕਰਨ, ਵਿੱਦਿਅਕ ਗੁਣਵੱਤਾ ਅਤੇ ਮਿਆਰਾਂ ਨੂੰ ਵਧਾਉਣ ਲਈ ਵਿੱਦਿਅਕ ਢਾਂਚਾ, ਸਹੂਲਤਾਂ, ਲੈਬਾਰਟਰੀਆਂ ਅਤੇ ਲਾਇਬ੍ਰੇਰੀ ਸਥਾਪਤ ਕੀਤੇ ਹੋਏ ਹਨ, ਜਿਸ ਦੇ ਮੁਲਾਂਕਣ ਅਤੇ ਮਾਨਤਾ ਨੂੰ ਰੀਨਿਊ ਕਰਨ ਲਈ ਸੰਸਥਾ ਵੱਲੋਂ ਵੱਕਾਰੀ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ (ਨੈਕ) ਨੂੰ ਅਪਲਾਈ ਕੀਤਾ ਗਿਆ ਸੀ।
ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਨਿਰਦੇਸ਼ ’ਤੇ ਨੈਸ਼ਨਲ ਐਕਰੀਡੀਟੇਸ਼ਨ ਐਂਡ ਅਸੈਂਸਮੈਂਟ ਕਾਊਂਸਿਲ (ਨੈਕ) ਦੀ ਤਿੰਨ ਮੈਂਬਰੀ ਜਾਂਚ ਟੀਮ ਵੱਲੋਂ ਅੱਜ ਇੱਥੋਂ ਦੇ ਸਰਕਾਰੀ ਕਾਲਜ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਜਾਂਚ ਟੀਮ ਵੱਲੋਂ ਕਾਲਜ ਨਾਲ ਸਬੰਧਤ ਵੱਖ ਵੱਖ ਪਹਿਲੂਆਂ ’ਤੇ ਗੱਲਬਾਤ ਕਰਕੇ ਕਾਲਜ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਕਾਲਜ ਨਾਲ ਸਬੰਧਤ ਦਸਤਾਵੇਜ਼ ਦਾ ਨਿਰੀਖਣ ਕਰਕੇ ਪੀ.ਪੀ.ਟੀ. ਵੇਖ ਕੇ ਕਾਲਜ ਸਬੰਧੀ ਜਾਣਕਾਰੀ ਇਕੱਠੀ ਕੀਤੀ ਗਈ। ਤਿੰਨ ਮੈਂਬਰੀ ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪਰਿਸ਼ਦ ਟੀਮ ਦੀ ਅਗਵਾਈ ਹੇਠ ਨੈਕ ਦੀ ਚੇਅਰਪਰਸਨ ਪ੍ਰੋ. ਮਦੁਰਮ ਲਾਰੇਂਸ ਨੇ ਕੀਤੀ। ਉਨ੍ਹਾਂ ਦੇ ਨਾਲ ਵਾਈਸ ਚਾਂਸਲਰ ਡਾ. ਪੀ.ਏ ਯੂਨੀਵਰਸਿਟੀ, ਪੁਣੇ, ਮਹਾਰਾਸ਼ਟਰ ਵੀ ਮੌਜੂਦ ਸਨ।
ਕਾਲਜ ਦੇ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਵੇਲੇ ਸਰਕਾਰੀ ਕਾਲਜ ਮਾਲੇਰਕੋਟਲਾ ਨੂੰ ਨੈਸ਼ਨਲ ਐਕਰੀਡੀਟੇਸ਼ਨ ਐਂਡ ਅਸੈਂਸਮੈਂਟ ਅਧੀਨ ‘ਏ’ ਗਰੇਡ ਹਾਸਲ ਹੈ। ਉਨ੍ਹਾਂ ਦੱਸਿਆ ਕਿ ਇਹ ਟੀਮ ਹਰ ਪੰਜ ਸਾਲ ਬਾਅਦ ਮਾਨਤਾ ਨੂੰ ਰੀਨਿਊ ਕਰਨ ਦੇ ਮਕਸਦ ਨਾਲ ਜਾਇਜ਼ਾ ਲੈਣ ਲਈ ਆਈ ਹੈ। ਟੀਮ ਨੂੰ ਜਾਂਚ ਦੌਰਾਨ ਕਾਲਜ ਨੂੰ ਅਪਗ੍ਰੇਡ ਅਤੇ ਰੀਨਿਊ ਕਰਨ ਦੀ ਲੋੜ ਲਈ ਕਾਲਜ ਦੇ ਨੁਮਾਇੰਦਿਆਂ ਵੱਲੋਂ ਕਾਲਜ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ, ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ।
ਚੇਅਰਪਰਸਨ ਨੈਕ (ਪੀਅਰ.ਟੀਮ) ਪ੍ਰੋ. ਮਦੁਰਮ ਲਾਰੇਂਸ ਨੇ ਕਿਹਾ ਕਿ ਇਸ ਕਾਲਜ ਵੱਲੋਂ ਕੀਤੇ ਆਵੇਦਨ ਵਿੱਚ ਮਾਨਤਾ ਰੀਨਿਊ ਵਿੱਚ ਆਉਣ ਬਾਰੇ ਕੀਤੇ ਦਾਅਵਿਆਂ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਉਹ ਆਪਣੀ ਰਿਪੋਰਟ ਯੂ.ਜੀ.ਸੀ. ਨੂੰ ਸੌਂਪ ਦੇਣਗੇ। ਨੈਕ ਟੀਮ ਵੱਲੋਂ ਕਾਲਜ ਦੇ ਬੁਨਿਆਂਦੀ ਢਾਂਚੇ, ਵਿੱਦਿਅਕ ਢਾਂਚਾ, ਸਹੂਲਤਾਂ, ਲੈਬਾਰਟਰੀਆਂ, ਵਰਕਸ਼ਾਪਾਂ ਅਤੇ ਲਾਇਬ੍ਰੇਰੀ ਦੀ ਸਮੀਖਿਆ ਕੀਤੀ ਗਈ ।
ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਮੁਹੰਮਦ. ਸ਼ਕੀਲ,ਸ੍ਰੀਮਤੀ ਅਰਵਿੰਦ ਕੌਰ ਸੋਹੀ ਤੋਂ ਇਲਾਵਾ ਕਾਲਜ ਦੇ ਹੋਰ ਪ੍ਰੈਫੈਸਰ ਅਤੇ ਅਮਲਾ ਮੌਜੂਦ ਸੀ ।

Advertisement

Advertisement
Author Image

sukhwinder singh

View all posts

Advertisement
Advertisement
×