ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਜਫਗੜ੍ਹ ਝੀਲ ਗਰਮੀ ਕਾਰਨ ਸੁੱਕਣ ਕੰਢੇ ਪੁੱਜੀ

10:45 AM Jul 21, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜੁਲਾਈ
ਨਜਫਗੜ੍ਹ ਝੀਲ ਅਤੇ ਸੁਲਤਾਨਪੁਰ ਨੈਸ਼ਨਲ ਪਾਰਕ ਇਸ ਸਾਲ ਅਤਿ ਦੀ ਗਰਮੀ ਕਾਰਨ ਲਗਪਗ ਸੁੱਕਣ ਦੀ ਕਗਾਰ ’ਤੇ ਹਨ। ਪਾਣੀ ਦੀ ਘਾਟ ਕਾਰਨ ਪੰਛੀਆਂ ਦੀਆਂ ਕਿਸਮਾਂ ਵੀ ਘੱਟ ਦਿਖਾਈ ਦਿੰਦੀਆਂ ਹਨ ਅਤੇ ਉਨ੍ਹਾਂ ਦੀ ਗਿਣਤੀ ਵੀ ਬਹੁਤ ਘੱਟ ਹੈ। ਦਿੱਲੀ ਐਨਸੀਆਰ ਦੀ ਦੂਜੀ ਸਭ ਤੋਂ ਵੱਡੀ ਨਜਫਗੜ੍ਹ ਝੀਲ ਸਾਹਿਬੀ ਨਦੀ ਦੇ ਪਾਣੀ ਨਾਲ ਭਰਦੀ ਹੈ। ਇਹ ਝੀਲ ਜਲ ਪੰਛੀਆਂ ਨੂੰ ਬਹੁਤ ਪਸੰਦ ਹੈ। ਇੱਥੇ ਇਨ੍ਹਾਂ ਪੰਛੀਆਂ ਦੀਆਂ ਕਈ ਕਿਸਮਾਂ ਹਨ। ਸਰਦੀਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਦੇਸ਼ੀ ਮਹਿਮਾਨ ਪੰਛੀ ਇੱਥੇ ਵੱਡੀ ਗਿਣਤੀ ਵਿੱਚ ਆਉਂਦੇ ਹਨ। ਈਕੋਲੌਜਿਸਟ ਟੀਕੇ ਰਾਏ ਨੇ ਦੱਸਿਆ ਕਿ ਇਹ ਝੀਲ ਜਲਵਾਯੂ ਪਰਿਵਰਤਨ ਨਾਲ ਬਹੁਤ ਪ੍ਰਭਾਵਿਤ ਹੋਈ ਹੈ। ਨਾਲ ਹੀ ਸਰਕਾਰ ਦੀਆਂ ਪ੍ਰਬੰਧਕੀ ਕਮੀਆਂ ਕਾਰਨ ਇਹ ਝੀਲ ਸੁੱਕਣ ਦੇ ਕਗਾਰ ’ਤੇ ਹੈ। ਹੁਣ ਇੱਕ ਪਾਸੇ ਸਿਰਫ਼ 1 ਤੋਂ 1.5 ਫੁੱਟ ਪਾਣੀ ਬਚਿਆ ਹੈ।

Advertisement

Advertisement
Advertisement