ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਇਡੂ ਵੱਲੋਂ ਖੇਤਰੀ ਇੱਛਾਵਾਂ ਤੇ ਕੌਮੀ ਹਿੱਤਾਂ ’ਚ ਤਵਾਜ਼ਨ ਬਣਾਉਣ ਦੀ ਵਕਾਲਤ

11:04 PM Jun 07, 2024 IST

ਨਵੀਂ ਦਿੱਲੀ, 7 ਜੂਨ
ਭਾਜਪਾ ਦੇ ਅਹਿਮ ਭਾਈਵਾਲਾਂ ਟੀਡੀਪੀ ਮੁਖੀ ਐੱਨ. ਚੰਦਰਬਾਬੂ ਨਾਇਡੂ ਤੇ ਜੇਡੀਯੂ ਸੁਪਰੀਮੋ ਨਿਤੀਸ਼ ਕੁਮਾਰ ਨੇ ਐੱੱਨਡੀਏ ਸੰਸਦੀ ਦਲ ਦੇ ਆਗੂ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦੀ ਤਜਵੀਜ਼ ਦੀ ਤਾਈਦ ਕਰਦਿਆਂ ਖੇਤਰੀ ਇੱਛਾਵਾਂ ਤੇ ਕੌਮੀ ਹਿੱਤਾਂ ਵਿਚ ਤਵਾਜ਼ਨ ਬਣਾ ਕੇ ਰੱਖਣ ਦਾ ਸੁਨੇਹਾ ਦਿੱਤਾ। ਐੱਨਡੀਏ ਸੰਸਦੀ ਦਲ ਦੀ ਬੈਠਕ ਦੌਰਾਨ ਭਾਜਪਾ ਦੇ ਭਾਈਵਾਲਾਂ ਜੇਡੀਐੱਸ ਆਗੂ ਐੱਚ.ਡੀ. ਕੁਮਾਰਸਵਾਮੀ, ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ, ਐੱਨਸੀਪੀ ਆਗੂ ਅਜੀਤ ਪਵਾਰ, ਹਿੰਦੁਸਤਾਨ ਅਵਾਮ ਮੋਰਚਾ ਦੇ ਮੁਖੀ ਜੀਤਨ ਰਾਮ ਮਾਂਝੀ ਸਣੇ ਹੋਰਨਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਪੇਸ਼ ਮਤੇ ਦੀ ਹਮਾਇਤ ਕੀਤੀ। ਕੇਂਦਰੀ ਹਾਲ ਦੇ ਸੰਵਿਧਾਨ ਸਭਾ ਵਿਚ ਹੋਈ ਬੈਠਕ ਦੌਰਾਨ ਕਈ ਹਲਕੇ ਫੁਲਕੇ ਪਲ ਵੀ ਦੇਖਣ ਨੂੰ ਮਿਲੇ। ਸ਼ਿੰਦੇ ਨੇ ਗੱਠਜੋੜ ਨੂੰ ‘ਫੈਵੀਕੋਲ ਬੌਂਡ’ ਦੱਸਿਆ। ਨਿਤੀਸ਼ ਕੁਮਾਰ ਨੇ ਮੋਦੀ ਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਿਚਾਲੇ ਹੀ ਰੋਕ ਦਿੱਤਾ। -ਪੀਟੀਆਈ

Advertisement

Advertisement