ਨਾਇਬ ਤਹਿਸੀਲਦਾਰ ਨੇ ਅਹੁਦਾ ਸੰਭਾਲਿਆ
06:51 AM Mar 21, 2024 IST
Advertisement
ਪੱਤਰ ਪ੍ਰੇਰਕ
ਧਾਰੀਵਾਲ, 20 ਮਾਰਚ
ਜ਼ਿਲ੍ਹਾ ਤਰਨ ਤਾਰਨ ਤੋਂ ਬਦਲ ਕੇ ਆਏ ਨਾਇਬ ਤਹਿਸੀਲਦਾਰ ਇੰਦਰਜੀਤ ਕੌਰ ਰਿਆੜ ਨੇ ਸਬ ਤਹਿਸੀਲ ਧਾਰੀਵਾਲ ਵਿੱਚ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਪੰਜਾਬ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਇਸ ਖੇਤਰ ਵਿੱਚ ਚੋਣ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਆਦਰਸ਼ ਚੋਣ ਜ਼ਾਬਤਾ ਸਖਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਕਾਨੂੰਗੋ, ਗੁਰਭੇਜ ਸਿੰਘ ਕਲਸੀ ਰੀਡਰ, ਚਮਨ ਲਾਲ ਆਰ.ਸੀ., ਸਰਦਾਰੀ ਲਾਲ ਵਸੀਕਾ ਨਵੀਸ, ਸੁਖਜਿੰਦਰ ਸਿੰਘ ਤੇ ਪ੍ਰਭਦਿਆਲ ਵਕੀਲ, ਹਰਮਨਦੀਪ ਸਿੰਘ, ਗੁਰਨਾਮ ਸਿੰਘ, ਜੰਗਬਹਾਦਰ ਸਿੰਘ ਤੇ ਗੁਰਮਿਲਾਪ ਸਿੰਘ ਪਟਵਾਰੀ ਹਾਜ਼ਰ ਸਨ।
Advertisement
Advertisement