For the best experience, open
https://m.punjabitribuneonline.com
on your mobile browser.
Advertisement

ਨਾਇਬ ਸੈਣੀ ਵੱਲੋਂ 3 ਐੱਮਡੀਆਰ ਸੜਕਾਂ ਦੇ ਸੁਧਾਰ ਨੂੰ ਮਨਜ਼ੂਰੀ

08:08 AM Jun 21, 2024 IST
ਨਾਇਬ ਸੈਣੀ ਵੱਲੋਂ 3 ਐੱਮਡੀਆਰ ਸੜਕਾਂ ਦੇ ਸੁਧਾਰ ਨੂੰ ਮਨਜ਼ੂਰੀ
Advertisement

ਪੱਤਰ ਪ੍ਰੇਰਕ
ਪੰਚਕੂਲਾ, 20 ਜੂਨ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 2 ਜ਼ਿਲ੍ਹਿਆਂ ਭਿਵਾਨੀ ਅਤੇ ਸਿਰਸਾ ਵਿਚ 3 ਐੱਮਡੀਆਰ (ਪ੍ਰਮੁੱਖ ਜ਼ਿਲ੍ਹਾ ਸੜਕਾਂ) ਦੀ ਵਿਸ਼ੇਸ਼ ਮੁਰੰਮਤ ਅਤੇ ਸੁਧਾਰ ਲਈ ਪ੍ਰਸ਼ਾਸਨਿਕ ਮਨਜ਼ੂਰੀ ਦਿੱਤੀ ਹੈ। ਇਸ ਪ੍ਰਾਜੈਕਟ ’ਤੇ 35 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆਵੇਗੀ। ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਤਹਿਤ ਵਿਸ਼ੇਸ਼ ਮੁਰੰਮਤ ਵਿਚ ਭਿਵਾਨੀ ਜ਼ਿਲ੍ਹੇ ਵਿਚ 7.54 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਕੁੱਲ 19.43 ਕਿਲੋਮੀਟਰ ਲੰਬਾਈ ਵਾਲੀ ਸੜਕ ਪਿੰਡ ਜੁਈ ਕਲਾਂ ਤੋਂ ਪਿੰਡ ਕੈਰੂ ਤੋਸ਼ਾਮ ’ਤੇ ਮਜ਼ਬੂਤ ਕਰਨ ਅਤੇ 23.30 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਕੁੱਲ 24 ਕਿਲੋਮੀਟਰ ਲੰਬਾਈ ਵਾਲੀ ਸੜਕ ਪਿੰਡ ਆਦਮਪੁਰ ਤੋਂ ਪਿੰਡ ਝੋਝੂ ਕਲਾਂ ਹੁੰਦੇ ਹੋਏ ਪਿੰਡ ਕਾਦਮਾ-ਸਤਨਾਲੀ ਸੜਕ ਦੀ ਚੌੜਾਈ ਅਤੇ ਮਜ਼ਬੂਤ ਕਰਨਾ ਹੈ। ਇਸ ਤਰ੍ਹਾਂ ਸਿਰਸਾ ਜ਼ਿਲ੍ਹਾ ’ਚ 4.15 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਕੁੱਲ 12.23 ਕਿਲੋਮੀਟਰ ਦੀ ਸੜਕ ਬਣਾਈ ਜਾਵੇਗੀ। ਇਹ ਸੜਕ ਪਿੰਡ ਲੁਦੇਸਰ-ਭਾਦਰਾ ਰਾਜਸਥਾਨ ਹੱਦ ਤੱਕ ਬਣੇਗੀ।

Advertisement

Advertisement
Advertisement
Author Image

sukhwinder singh

View all posts

Advertisement