ਭਗਤ ਨਾਮਦੇਵ ਦੇ ਜੋਤੀ-ਜੋਤ ਦਿਵਸ ਮੌਕੇ ਨਗਰ ਕੀਰਤਨ
10:01 AM Jan 14, 2025 IST
ਪੱਤਰ ਪ੍ਰੇਰਕ
ਘੁਮਾਣ, 13 ਜਨਵਰੀ
ਸ਼੍ਰੋਮਣੀ ਭਗਤ ਨਾਮਦੇਵ ਦਾ 675ਵਾਂ ਜੋਤੀ ਜੋਤ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਨਗਰ ਕੀਰਤਨ ਅੱਜ ਸਜਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਗੁਰਦੁਆਰਾ ਤਪਿਆਣਾ ਸਾਹਿਬ ਘੁਮਾਣ ਤੋਂ ਰਵਾਨਾ ਹੋਇਆ ਅਤੇ ਸ਼੍ਰੀ ਨਾਮਦੇਵ ਦਰਬਾਰ, ਨਵਾਂ ਬਾਜ਼ਾਰ ਅਤੇ ਬੱਸ ਸਟੈਂਡ ਸਮੇਤ ਹੋਰ ਥਾਵਾਂ ਦੀ ਪਰਿਕਰਮਾ ਕੀਤੀ। ਇਸ ਮੌਕੇ ’ਤੇ ਦੁਕਾਨਦਾਰਾਂ ਅਤੇ ਹੋਰ ਧਾਰਮਿਕ, ਸਮਾਜਸੇਵੀ ਜਥੇਬੰਦੀਆਂ ਨੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਗਤਕਾ ਪਾਰਟੀਆਂ ਨੇ ਕਰਤੱਬ ਦਿਖਾ ਕੇ ਸੰਗਤ ਦਾ ਧਿਆਨ ਆਪਣੇ ਵੱਲ ਖਿੱਚਿਆ। ਦੇਰ ਸ਼ਾਮ ਨਗਰ ਕੀਰਤਨ ਗੁਰਦੁਆਰਾ ਤਪਿਆਣਾ ਸਾਹਿਬ ਪੁੱਜਾ। ਦੱਸਣਯੋਗ ਹੈ ਕਿ 13, 14 ਅਤੇ 15 ਜਨਵਰੀ ’ਤੇ ਨਗਰ ਘੁਮਾਣ, ਭੱਟੀਵਾਲ ਤੇ ਸੱਖੋਵਾਲ ਵਿੱਚ ਭਗਤ ਨਾਮਦੇਵ ਦੀਆਂ ਯਾਦਾਂ ਨਾਲ ਜੁੜੇ ਇਤਿਹਾਸਕ ਸਥਾਨਾਂ ’ਤੇ ਸੰਗਤ ਦੂਰ ਦੁਰੇਡੇ ਤੋਂ ਪਹੁੰਚ ਕੇ ਨਤਮਸਤਕ ਹੋ ਰਹੀਆਂ ਹਨ।
Advertisement
Advertisement