ਨਗਰ ਕੀਰਤਨ ਧਮਾਕਾ: ਐੱਸਡੀਐੱਮ ਨੇ ਜਾਂਚ ਰਿਪੋਰਟ ਡੀਸੀ ਨੂੰ ਸੌਂਪੀ
06:40 AM Aug 22, 2020 IST
ਪੱਤਰ ਪ੍ਰੇਰਕ
Advertisement
ਤਰਨ ਤਾਰਨ, 21 ਅਗਸਤ
ਪਿੰਡ ਡਾਲੇਕੇ ਨੇੜੇ ਕਰੀਬ ਅੱਠ ਮਹੀਨੇ ਪਹਿਲਾਂ ਨਗਰ ਕੀਰਤਨ ਦੌਰਾਨ ਆਤਿਸ਼ਬਾਜ਼ੀ ਨੂੰ ਅੱਗ ਲੱਗਣ ਕਾਰਨ ਹੋਏ ਧਮਾਕੇ ਸਬੰਧੀ ਐੱਸਡੀਐੱਮ ਰਜਨੀਸ਼ ਅਰੋੜਾ ਵੱਲੋਂ ਕੀਤੀ ਜਾਂਚ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਸੌਂਪਣ ਲਈ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੇ ਹਵਾਲੇ ਕਰ ਦਿੱਤੀ ਗਈ ਹੈ। ਜੁਡੀਸ਼ਲ ਜਾਂਚ ਰਿਪੋਰਟ ਵਿਚ ਐੱਸਡੀਐੱਮ ਰਜਨੀਸ਼ ਅਰੋੜਾ ਨੇ ਇਸ ਧਮਾਕੇ ਲਈ ਪਿੰਡ ਪਹੁਵਿੰਡ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਕਮੇਟੀ ਦੇ ਪ੍ਰਧਾਨ ਅਤੇ ਮੈਂਬਰਾਂ ਨੂੰ ਜ਼ਿੰਮੇਵਾਰ ਦੱਸਦਿਆਂ ਪੁਲੀਸ ਦੀ ਅਣਗਹਿਲੀ ’ਤੇ ਉਂਗਲ ਉਠਾਈ ਹੈ, ਜਿਸ ਨੇ ਨਗਰ ਕੀਰਤਨ ਦੇ ਪ੍ਰਬੰਧਕਾਂ ਨੂੰ ਆਤਿਸ਼ਬਾਜ਼ੀ ਚਲਾਉਣ ਤੋਂ ਨਹੀਂ ਸੀ ਰੋਕਿਆ। ਅਧਿਕਾਰੀ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ-ਪੰਜ ਲੱਖ ਰੁਪਏ ਦੀ ਦਿੱਤੀ ਗਈ ਮੁਆਵਜ਼ਾ ਰਾਸ਼ੀ ਵੀ ਗੁਰਦੁਆਰਾ ਕਮੇਟੀ ਕੋਲੋਂ ਵਸੂਲਣ ਦੀ ਤਜਵੀਜ਼ ਦਿੱਤੀ ਹੈ।
Advertisement
Advertisement