ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਗਰ ਕੌਂਸਲ ਜਗਰਾਉਂ: ਸੱਤਾਧਾਰੀ ਧਿਰ ਦੇ ਕੌਂਸਲਰ ਇੱਕ ਮੰਚ ’ਤੇ

06:54 PM Jun 29, 2023 IST

ਚਰਨਜੀਤ ਸਿੰਘ ਢਿੱਲੋਂ

Advertisement

ਜਗਰਾਉਂ, 28 ਜੂਨ

ਨਗਰ ਕੌਂਸਲ ਜਗਰਾਉਂ ਦੀ ਸੱਤਾ ‘ਤੇ ਕਾਬਜ਼ ਕਾਂਗਰਸ ਪਾਰਟੀ ਦੇ ਕੌਂਸਲਰਾਂ ਵੱਲੋਂ ਆਪਸੀ ਮੱਤਭੇਦ ਭੁਲਾ ਕੇ ਪ੍ਰਧਾਨ ਜਤਿੰਦਰਪਾਲ ਰਾਣਾ ਦੀ ਅਗਵਾਈ ਹੇਠ ਇਕੱਠੇ ਕੰਮ ਕਰਨ ਦੇ ਨਾਲ ਨਾਲ ਕੌਂਸਲਰ ਸੁਖਦੇਵ ਕੌਰ ਧਾਲੀਵਾਲ ਨੂੰ ਮੀਤ ਪ੍ਰਧਾਨ ਵੱਜੋਂ ਅਹੁਦਾ ਗ੍ਰਹਿਣ ਕਰਵਾਇਆ। ਇਸ ਮੌਕੇ ਕਾਂਗਰਸ ਪਾਰਟੀ ਨਾਲ ਸਬੰਧਤ ਪ੍ਰਧਾਨ ਜਤਿੰਦਰਪਾਲ ਰਾਣਾ ਨਾਲ ਨਾਰਾਜ਼ ਚੱਲ ਰਹੇ ਕੌਂਸਲਰ, ਹਲਕਾ ਇੰਚਾਰਜ ਜੱਗਾ ਹਿਸੋਵਾਲ, ਸਾਬਕਾ ਦਿਹਾਤੀ ਪ੍ਰਧਾਨ ਕਰਨਜੀਤ ਸੋਨੀ ਗਾਲਿਬ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।

Advertisement

ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਨਾਰਾਜ਼ ਧੜੇ ਵੱਲੋਂ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਹੇਠ ਕੌਂਸਲਰ ਅਮਰਜੀਤ ਸਿੰਘ ਮਾਲਵਾ ਨੂੰ ਮੀਤ ਪ੍ਰਧਾਨ ਵਜੋਂ ਚੁਣ ਕੇ ਤਾਜਪੋਸ਼ੀ ਸਮਾਗਮ ਕਰਵਾਇਆ ਸੀ।

ਹਾਲਾਂਕਿ, ਕਾਂਗਰਸ ਪਾਰਟੀ ਹਾਈ ਕਮਾਂਡ ਅਤੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਯਤਨਾਂ ਸਦਕਾ ਨਾਰਾਜ਼ ਕੌਂਸਲਰ ਇੱਕ ਮੰਚ ‘ਤੇ ਇਕੱਤਰ ਹੋ ਕੇ ਆਗਾਮੀ ਲੋਕ ਸਭਾ ਚੋਣ ਲਈ ਕੰਮ ਕਰਨ ਨੂੰ ਤਿਆਰ ਹੋ ਗਏ। ਉਨ੍ਹਾਂ ਵੱਲੋਂ ਕੌਂਸਲਰ ਸੁਖਦੇਵ ਕੌਰ ਧਾਲੀਵਾਲ ਨੂੰ ਮੀਤ ਪ੍ਰਧਾਨ ਥਾਪਿਆ ਗਿਆ। ਇਸ ਮੌਕੇ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ ਹੈ, ਸਭ ਮਿਲ ਕੇ ਪਰਿਵਾਰ ਵਾਂਗ ਪਾਰਟੀ ਅਤੇ ਸ਼ਹਿਰ ਦੇ ਵਿਕਾਸ ਲਈ ਡੱਟ ਕੇ ਕੰਮ ਕਰਾਂਗੇ।

ਦੂਸਰੇ ਪਾਸੇ ਕੁੱਝ ਦਿਨ ਪਹਿਲਾਂ ਬਣੇ ਪ੍ਰਧਾਨ ਮਾਲਵਾ ਦੀ ਪੂਰੀ ਗਰਮਜੋਸ਼ੀ ਨਾਲ ਹੋਈ ਤਾਜਪੋਸ਼ੀ ‘ਚ ਸਾਥ ਦੇਣ ਵਾਲੇ ਕਾਂਗਰਸ ਪਾਰਟੀ ਦੇ ਸਥਾਨਕ ਅਹੁਦੇਦਾਰ ਅੱਜ ਇਸ ਸਮਾਗਮ ਵਿੱਚ ਮੋਹਰੀ ਰੋਲ ਅਦਾ ਕਰਦੇ ਦੇਖੇ ਗਏ। ਇਸ ਤੋਂ ਇਹ ਗੱਲ ਸਾਫ਼ ਹੋ ਗਈ ਕਿ ਰਾਜਨੀਤੀ ਵਿੱਚ ਦੁਸ਼ਮਣ ਵੀ ਦੋਸਤ ਹੋ ਸਕਦੇ ਹਨ।

Advertisement
Tags :
ਸੱਤਾਧਾਰੀਕੌਂਸਲਕੌਂਸਲਰਜਗਰਾਉਂ:
Advertisement