For the best experience, open
https://m.punjabitribuneonline.com
on your mobile browser.
Advertisement

ਨਾਗਲ ਵੱਲੋਂ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਪੁਸ਼ਟੀ

07:48 AM Jun 23, 2024 IST
ਨਾਗਲ ਵੱਲੋਂ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਪੁਸ਼ਟੀ
Advertisement

ਚੇਨੱਈ, 22 ਜੂਨ
ਭਾਰਤੀ ਟੈਨਿਸ ਸਟਾਰ ਸੁਮਿਤ ਨਾਗਲ ਨੇ ਅੱਜ ਇੱਥੇ ਪੁਸ਼ਟੀ ਕੀਤੀ ਕਿ ਉਸ ਨੇ ਆਗਾਮੀ ਪੈਰਿਸ ਓਲੰਪਿਕ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਲਈ ਅਧਿਕਾਰਕ ਤੌਰ ’ਤੇ ਕੁਆਲੀਫਾਈ ਕਰ ਲਿਆ ਹੈ। ਨਾਗਲ ਦਾ ਇਹ ਦੂਜਾ ਓਲੰਪਿਕ ਹੋਵੇਗਾ। ਇਸ ਤੋਂ ਪਹਿਲਾਂ ਉਸ ਨੇ 2020 ਟੋਕੀਓ ਖੇਡਾਂ ਲਈ ਵੀ ਕੁਆਲੀਫਾਈ ਕੀਤਾ ਸੀ ਅਤੇ ਦੂਜੇ ਰਾਊਂਡ ਤੱਕ ਗਿਆ ਸੀ। ਨਾਗਲ ਨੇ ਐਕਸ ’ਤੇ ਕਿਹਾ, ‘‘ਇਹ ਦੱਸਦਿਆਂ ਬੇਹੱਦ ਖੁਸ਼ੀ ਹੋ ਰਹੀ ਹੈ ਮੈਂ ਅਧਿਕਾਰਕ ਤੌਰ ’ਤੇ 2024 ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਇਹ ਮੇਰੇ ਲਈ ਯਾਦਗਾਰ ਪਲ ਹਨ ਕਿਉਂਕਿ ਓਲੰਪਿਕ ਮੇਰੇ ਦਿਲ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ।’’ ਉਨ੍ਹਾਂ ਕਿਹਾ, ‘‘ਟੋਕੀਓ ਓਲੰਪਿਕ 2020 ਵਿੱਚ ਹਿੱਸਾ ਲੈਣਾ ਮੇਰੇ ਕਰੀਅਰ ਦੇ ਮੁੱਖ ਆਕਰਸ਼ਣ ਵਿੱਚੋਂ ਇੱਕ ਸੀ। ਇਸ ਮਗਰੋਂ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨਾ ਮੇਰਾ ਟੀਚਾ ਸੀ। ਓਲੰਪਿਕ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਉਡੀਕ ਕਰ ਰਿਹਾ ਹਾਂ।’ ਆਲ ਇੰਡੀਆ ਟੈਨਿਸ ਐਸੋਸੀਏਸ਼ਨ (ਆਇਟਾ) ਨੇ ਕਿਹਾ ਕਿ ਆਈਟੀਐੱਫ ਅਨੁਸਾਰ 10 ਜੂਨ ਨੂੰ ਕੁਆਲੀਫਿਕੇਸ਼ਨ ਲਈ ਜਦੋਂ ਖਿਡਾਰੀਆਂ ਦੀ ਰੈਂਕਿੰਗ ’ਤੇ ਵਿਚਾਰ ਕੀਤਾ ਗਿਆ ਸੀ, ਉਦੋਂ ਨਾਗਲ ਵਾਧੂ ਖਿਡਾਰੀਆਂ ਦੀ ਸੂਚੀ ਵਿੱਚ ਸੀ। ਰੋਹਨ ਬੋਪੰਨਾ ਅਤੇ ਐੱਨ ਸ੍ਰੀਰਾਮ ਬਾਲਾਜੀ ਪੈਰਿਸ ਖੇਡਾਂ ਵਿੱਚ ਪੁਰਸ਼ ਡਬਲਜ਼ ਮੁਕਾਬਲਾ ਖੇਡਣਗੇ। ਸਿਖਰਲੇ 10 ਖਿਡਾਰੀ ਹੋਣ ਦੇ ਨਾਤੇ ਬੋਪੰਨਾ ਕੋਲ ਆਪਣਾ ਜੋੜੀਦਾਰ ਚੁਣਨ ਦਾ ਮੌਕਾ ਸੀ। ਆਇਟਾ ਨੇ ਉਸ ਦੀ ਪਸੰਦ ਨੂੰ ਮਨਜ਼ੂਰੀ ਦਿੱਤੀ ਅਤੇ ਬਾਲਾਜੀ ਨੂੰ ਉਸ ਨਾਲ ਜੋੜਿਆ। ਨਾਗਲ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਹੀਲਬ੍ਰਾਨ ਚੈਲੰਜ਼ਰ ਜਿੱਤ ਕੇ ਕੁਆਲੀਫਿਕੇਸ਼ਨ ਦੀ ਸੰਭਾਵਨਾ ਵਧਾ ਲਈ ਸੀ ਕਿਉਂਕਿ ਉਹ ਏਟੀਪੀ ਸਿੰਗਲਜ਼ ਰੈਂਕਿੰਗ ਦੇ ਸਿਖਰਲੇ 80 ਵਿੱਚ ਪਹੁੰਚ ਗਿਆ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×