For the best experience, open
https://m.punjabitribuneonline.com
on your mobile browser.
Advertisement

ਹੱਕਪ੍ਰਸਤਾਂ ਨੂੰ ਨਕਸਲੀ ਆਖਣ ਲਈ ਨੱਢਾ ਅਸਤੀਫ਼ਾ ਦੇਣ: ਰਾਹੁਲ

07:41 AM May 03, 2024 IST
ਹੱਕਪ੍ਰਸਤਾਂ ਨੂੰ ਨਕਸਲੀ ਆਖਣ ਲਈ ਨੱਢਾ ਅਸਤੀਫ਼ਾ ਦੇਣ  ਰਾਹੁਲ
ਕਾਂਗਰਸੀ ਆਗੂ ਰਾਹੁਲ ਗਾਂਧੀ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਸ਼ਿਵਮੋਗਾ, 2 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਦਾ ਅਸਤੀਫ਼ਾ ਮੰਗਦਿਆਂ ਦੋਸ਼ ਲਾਇਆ ਹੈ ਕਿ ਉਨ੍ਹਾਂ ਬਰਾਬਰੀ ਦੇ ਹੱਕ ਮੰਗਣ ਵਾਲਿਆਂ ਨੂੰ ਨਕਸਲੀ ਆਖਿਆ ਹੈ। ਉਨ੍ਹਾਂ ਕਿਹਾ,‘‘ਭਾਜਪਾ ਆਗੂਆਂ ਨੇ ਇਕ ਵਾਰ ਫਿਰ ਤੋਂ ਸੰਵਿਧਾਨ ’ਤੇ ਹਮਲਾ ਕੀਤਾ ਹੈ। ਨੱਢਾ ਆਖ ਰਹੇ ਹਨ ਕਿ ਦਲਿਤ, ਪੱਛੜੀਆਂ ਜਾਤਾਂ ਅਤੇ ਆਦਿਵਾਸੀ ਜੇਕਰ ਬਰਾਬਰੀ ਦੇ ਹੱਕ ਮੰਗਦੇ ਹਨ ਤਾਂ ਫਿਰ ਉਹ ਨਕਸਲੀ ਹਨ। ਸੰਵਿਧਾਨ ’ਤੇ ਇਸ ਤੋਂ ਵੱਡਾ ਹੋਰ ਕੋਈ ਹਮਲਾ ਨਹੀਂ ਹੋ ਸਕਦਾ ਹੈ।’’
ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਬਿਆਨ ਦੇਣ ਲਈ ਭਾਜਪਾ ਪ੍ਰਧਾਨ ਤੁਰੰਤ ਅਹੁਦੇ ਤੋਂ ਅਸਤੀਫ਼ਾ ਦੇਣ ਅਤੇ ਪ੍ਰਧਾਨ ਮੰਤਰੀ ਨੂੰ ਦਲਿਤਾਂ, ਆਦਿਵਾਸੀਆਂ ਅਤੇ ਓਬੀਸੀਜ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਆਖਿਆ ਹੈ ਕਿ ਭਾਜਪਾ ਸੰਵਿਧਾਨ ਦੀ ਰੱਖਿਆ ਕਰੇਗੀ। ‘ਜੇਕਰ ਭਾਜਪਾ ਸੰਵਿਧਾਨ ਦੀ ਰੱਖਿਆ ਕਰਨਾ ਚਾਹੁੰਦੀ ਹੈ ਤਾਂ ਫਿਰ ਉਸ ਦਾ ਪ੍ਰਧਾਨ ਬਰਾਬਰੀ ਦੇ ਮੁੱਦੇ ’ਤੇ ਕਿਉਂ ਹਮਲਾ ਕਰ ਰਿਹਾ ਹੈ? ਉਹ ਬਰਾਬਰੀ ਦੀ ਮੰਗ ਕਰਨ ਵਾਲਿਆਂ ਨੂੰ ਨਕਸਲੀ ਕਿਉਂ ਆਖ ਰਿਹਾ ਹੈ? ਪ੍ਰਧਾਨ ਮੰਤਰੀ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।’ ਰਾਹੁਲ ਨੇ ਦੋਸ਼ ਲਾਇਆ ਕਿ ਮੌਜੂਦਾ ਲੋਕ ਸਭਾ ਚੋਣਾਂ ’ਚ ਭਾਜਪਾ ਆਗੂਆਂ ਨੇ ਸਪੱਸ਼ਟ ਤੌਰ ’ਤੇ ਆਖਿਆ ਹੈ ਕਿ ਉਹ ਦੇਸ਼ ਦੇ ਸੰਵਿਧਾਨ ਨੂੰ ਬਦਲਣਗੇ ਅਤੇ ਖ਼ਤਮ ਕਰ ਦੇਣਗੇ। ਸੰਵਿਧਾਨ ਦੀ ਰਾਖੀ ਲਈ ਕਾਂਗਰਸ ਵੱਲੋਂ ਲੜਨ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਸੰਵਿਧਾਨ ’ਚ ਸਾਫ਼-ਸਾਫ਼ ਲਿਖਿਆ ਹੈ ਕਿ ਸਮਾਜ ਅਤੇ ਰਾਖਵੇਂਕਰਨ ’ਚ ਬਰਾਬਰੀ ਹੋਣੀ ਚਾਹੀਦੀ ਹੈ। ਕਾਂਗਰਸੀ ਆਗੂ ਨੇ ਦੋਸ਼ ਲਾਇਆ ਕਿ ਭਾਜਪਾ ਸੰਵਿਧਾਨ ’ਚੋਂ ਰਾਖਵਾਂਕਰਨ ਖ਼ਤਮ ਕਰਨਾ ਚਾਹੁੰਦੀ ਹੈ। -ਪੀਟੀਆਈ

Advertisement

‘ਪ੍ਰਜਵਲ ਰੇਵੰਨਾ ਨੇ 400 ਔਰਤਾਂ ਨਾਲ ਜਬਰ-ਜਨਾਹ ਕੀਤਾ’

ਸ਼ਿਵਮੋਗਾ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਜਨਤਾ ਦਲ (ਐੱਸ) ਆਗੂ ਪ੍ਰਜਵਲ ਰੇਵੰਨਾ ਨੇ 400 ਔਰਤਾਂ ਨਾਲ ਜਬਰ-ਜਨਾਹ ਕੀਤਾ ਅਤੇ ਉਨ੍ਹਾਂ ਦੇ ਵੀਡੀਓ ਬਣਾਏ ਸਨ। ਉਨ੍ਹਾਂ ਰੇਵੰਨਾ ਲਈ ਵੋਟਾਂ ਮੰਗਣ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ। ਮੋਦੀ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ‘ਵੱਡੇ ਪੱਧਰ ’ਤੇ ਜਬਰ-ਜਨਾਹ ਕਰਨ ਵਾਲੇ’ ਲਈ ਵੋਟਾਂ ਮੰਗਣ ਵਾਸਤੇ ਦੇਸ਼ ਦੀਆਂ ਔਰਤਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਰਨਾਟਕ ਦੇ ਲੋਕਾਂ ਸਾਹਮਣੇ ਸਟੇਜ ਤੋਂ ਰੇਵੰਨਾ ਦੀ ਹਮਾਇਤ ਕੀਤੀ ਸੀ। ਉਨ੍ਹਾਂ ਕਿਹਾ ਕਿ ਮੋਦੀ ਨੇ ਕਰਨਾਟਕ ਦੇ ਲੋਕਾਂ ਨੂੰ ਆਖਿਆ ਸੀ ਕਿ ਜੇਕਰ ਉਹ ਇਸ ‘ਜਬਰ-ਜਨਾਹ ਕਰਨ ਵਾਲੇ’ ਨੂੰ ਵੋਟਾਂ ਪਾਉਣਗੇ ਤਾਂ ਇਸ ਨਾਲ ਉਨ੍ਹਾਂ ਨੂੰ ਮਦਦ ਮਿਲੇਗੀ। ਰਾਹੁਲ ਨੇ ਕਿਹਾ ਕਿ ਮੋਦੀ ਨੇ ਦੇਸ਼ ਦੀ ਹਰੇਕ ਔਰਤ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਵੋਟਾਂ ਅਤੇ ਸੱਤਾ ਲਈ ਕਿਸੇ ਨਾਲ ਵੀ ਗੱਠਜੋੜ ਕਰਨ ਵਾਸਤੇ ਤਿਆਰ ਹਨ। ਸਾਬਕਾ ਪ੍ਰਧਾਨ ਮੰਤਰੀ ਐੱਚ ਡੀ ਦੇਵਗੌੜਾ ਦਾ ਪੋਤਾ ਰੇਵੰਨਾ ਹਾਸਨ ਤੋਂ ਜਨਤਾ ਦਲ (ਐੱਸ) ਦਾ ਉਮੀਦਵਾਰ ਸੀ, ਜਿਥੇ 26 ਅਪਰੈਲ ਨੂੰ ਵੋਟਾਂ ਪੈ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਪਾਰਟੀ ਦਾ ਭਾਜਪਾ ਨਾਲ ਗੱਠਜੋੜ ਹੈ। -ਪੀਟੀਆਈ

ਕਾਂਗਰਸੀ ਵਿਚਾਰਧਾਰਾ ਮਾਓਵਾਦੀ ਨਹੀਂ ਸੰਵਿਧਾਨਕ ਹੈ: ਜੈਰਾਮ ਰਮੇਸ਼

ਨਵੀਂ ਦਿੱਲੀ: ਕਾਂਗਰਸ ਨੇ ਭਾਜਪਾ ਪ੍ਰਧਾਨ ਜੇ ਪੀ ਨੱਢਾ ’ਤੇ ਹਮਲਾ ਕਰਦਿਆਂ ਕਿਹਾ ਹੈ ਕਿ ਵਿਰੋਧੀ ਧਿਰ ਦੀ ਵਿਚਾਰਧਾਰਾ ਮਾਓਵਾਦੀ ਨਹੀਂ ਸਗੋਂ ਸੰਵਿਧਾਨਕ ਹੈ ਅਤੇ ਆਰਥਿਕ ਨਾਬਰਾਬਰੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਨੱਢਾ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਆਰਥਿਕ ਨਾਬਰਾਬਰੀਆਂ ਦੇ ਮਾਮਲੇ ’ਚ ਕਾਂਗਰਸ ਦੀ ਵਿਚਾਰਧਾਰਾ ਮਾਓਵਾਦੀਆਂ ਵਰਗੀ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਨੱਢਾ ਨੂੰ ਪ੍ਰਧਾਨ ਮੰਤਰੀ ਵਾਲਾ ਰੋਗ ਲੱਗ ਗਿਆ ਹੈ ਤੇ ਉਹ ‘ਝੂਠ ਪ੍ਰਚਾਰ (ਜੇਪੀ) ਨੱਢਾ’ ਬਣ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਚਾਰਧਾਰਾ ਮਾਓਵਾਦੀ ਹੋਣ ਸਬੰਧੀ ਬਿਆਨ ਤੋਂ ਵੱਡਾ ਝੂਠ ਹੋਰ ਕੁਝ ਨਹੀਂ ਹੋ ਸਕਦਾ ਹੈ। ਸੰਵਿਧਾਨ ਦੀਆਂ ਧਾਰਾਵਾਂ 38 ਅਤੇ 39 ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਜਿਸ ਆਰਥਿਕ ਨਾਬਰਾਬਰੀ ਬਾਰੇ ਗੱਲ ਕਰ ਰਹੀ ਹੈ, ਉਹ ਮਾਓਵਾਦੀ ਨਹੀਂ ਸਗੋਂ ਸੰਵਿਧਾਨਕ ਵਿਚਾਰਧਾਰਾ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਦੇਸ਼ ’ਚ ਆਰਥਿਕ ਬਰਾਬਰੀ ਨਹੀਂ ਹੈ ਕਿਉਂਕਿ 21 ਅਰਬਪਤੀਆਂ ਕੋਲ 70 ਕਰੋੜ ਭਾਰਤੀਆਂ ਜਿੰਨੀ ਸੰਪਤੀ ਹੈ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×