For the best experience, open
https://m.punjabitribuneonline.com
on your mobile browser.
Advertisement

ਨਦੀਮ ਨੂੰ ਇਨਾਮ ’ਚ ਮਿਲੀ 92.97 ਨੰਬਰ ਪਲੇਟ ਵਾਲੀ ਕਾਰ

08:57 AM Aug 14, 2024 IST
ਨਦੀਮ ਨੂੰ ਇਨਾਮ ’ਚ ਮਿਲੀ 92 97 ਨੰਬਰ ਪਲੇਟ ਵਾਲੀ ਕਾਰ
ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਓਲੰਪਿਕ ਤਗ਼ਮਾ ਜੇਤੂ ਅਥਲੀਟ ਅਸ਼ਰਫ਼ ਨਦੀਮ ਦੀ ਮਾਂ ਨਾਲ ਗੱਲਬਾਤ ਕਰਦੀ ਹੋਈ।
Advertisement

ਲਾਹੌਰ, 13 ਅਗਸਤ
ਓਲੰਪਿਕ ਨੇਜ਼ਾ ਸੁਟਾਵਾ ਚੈਂਪੀਅਨ ਅਰਸ਼ਦ ਨਦੀਮ ਨੂੰ ਹਾਲ ਹੀ ਵਿੱਚ ਸਮਾਪਤ ਹੋਈਆਂ ਪੈਰਿਸ ਖੇਡਾਂ ਵਿੱਚ ਇਤਿਹਾਸਕ ਸੋਨ ਤਗ਼ਮਾ ਜਿੱਤਣ ਲਈ ਪੰਜਾਬ ਸਰਕਾਰ ਨੇ ਅੱਜ ਇੱਕ ਕਰੋੜ ਰੁਪਏ ਦਾ ਚੈੱਕ ਅਤੇ 92.97 ਨੰਬਰ ਪਲੇਟ ਵਾਲੀ ਨਵੀਂ ਕਾਰ ਇਨਾਮ ਵਜੋਂ ਦਿੱਤੀ। ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਜਦੋਂ ਨਦੀਮ ਅਤੇ ਉਸ ਦੇ ਪਰਿਵਾਰ ਨੂੰ ਮਿਲਣ ਮੀਆਂ ਚੰਨੂ ਸਥਿਤ ਉਸ ਦੇ ਪਿੰਡ ਗਈ ਤਾਂ ਉਸ ਨੇ ਨਦੀਮ ਨੂੰ ਨਕਦ ਪੁਰਸਕਾਰ ਅਤੇ ਕਾਰ ਦੀਆਂ ਚਾਬੀਆਂ ਸੌਂਪੀਆਂ।
ਉਨ੍ਹਾਂ ਕਿਹਾ, ‘‘ਅਰਸ਼ਦ ਹਰ ਉਸ ਚੀਜ਼ ਦਾ ਹੱਕਦਾਰ ਹੈ ਜੋ ਉਸ ਨੂੰ ਮਿਲ ਰਿਹਾ ਹੈ ਕਿਉਂਕਿ ਉਹ ਦੇਸ਼ ਲਈ ਬਹੁਤ ਖੁਸ਼ੀ ਅਤੇ ਮਾਣ ਲਿਆਇਆ ਹੈ।’’ ਮੁੱਖ ਮੰਤਰੀ ਨੇ ਨਦੀਮ ਨੂੰ ਜਦੋਂ 92.97 ਨੰਬਰ ਪਲੇਟ ਵਾਲੀ ਨਵੀਂ ਕਾਰ ਦੀਆਂ ਚਾਬੀਆਂ ਸੌਂਪੀਆਂ ਤਾਂ ਉੱਥੇ ਉਸ ਦੇ ਮਾਤਾ-ਪਿਤਾ ਵੀ ਮੌਜੂਦ ਸਨ। ਨਦੀਮ ਨੇ 92.97 ਮੀਟਰ ਦੇ ਓਲੰਪਿਕ ਰਿਕਾਰਡ ਨਾਲ ਪੈਰਿਸ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਉਹ ਟਰੈਕ ਐਂਡ ਫੀਲਡ ਵਿੱਚ ਇਹ ਮੁਕਾਮ ਹਾਸਲ ਕਰਨਾ ਵਾਲਾ ਪਹਿਲਾ ਪਾਕਿਸਤਾਨੀ ਅਥਲੀਟ ਬਣ ਗਿਆ ਹੈ। ਹਾਲਾਂਕਿ, ਟੋਕੀਓ ਚੈਂਪੀਅਨ ਨੀਰਜ ਚੋਪੜਾ ਨੇਜਾ ਸੁੱਟਣ ਵਿੱਚ ਦੂਸਰੇ ਸਥਾਨ ’ਤੇ ਰਿਹਾ। ਉਸ ਨੇ ਸੀਜ਼ਨ ਦਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ 89.45 ਮੀਟਰ ਨੇਜਾ ਸੁੱਟ ਕੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ।
ਨਦੀਮ ਨੇ ਓਲੰਪਿਕ ਵਿੱਚ ਪਾਕਿਸਤਾਨ ਦੇ 40 ਸਾਲ ਦੇ ਸੋਕੇ ਨੂੰ ਖ਼ਤਮ ਕੀਤਾ ਸੀ। ਮਰੀਅਮ ਨਵਾਜ਼ ਨਾਲ ਆਏ ‘ਡਿਪਟੀ ਕਮਿਸ਼ਨਰ’ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ ’ਤੇ ਚੈੱਕ ਅਤੇ ਕਾਰ ਨਾਲ ਸਬੰਧਤ ਕਾਗਜ਼ੀ ਕਾਰਵਾਈ ਨੂੰ ਤੈਅ ਸਮੇਂ ਵਿੱਚ ਮੁਕੰਮਲ ਕੀਤਾ ਗਿਆ ਕਿਉਂਕਿ ਉਹ ਨਦੀਮ ਨੂੰ ਮਿਲਣਾ ਚਾਹੁੰਦੀ ਸੀ।
ਉਨ੍ਹਾਂ ਕਿਹਾ, ‘‘ਮੁੱਖ ਮੰਤਰੀ ਨੇ ਵਿਸ਼ੇਸ਼ ਨੰਬਰ ਪਲੇਟ ਲਈ ਵੀ ਆਦੇਸ਼ ਦਿੱਤੇ ਸਨ।’’ ਲਾਹੌਰ ਵਾਪਸ ਜਾਣ ਤੋਂ ਪਹਿਲਾਂ ਮਰੀਅਮ ਨੇ ਨਦੀਮ ਦੇ ਕੋਚ ਸਲਮਾਨ ਇਕਬਾਲ ਬੱਟ ਨੂੰ 50 ਲੱਖ ਰੁਪਏ ਦਾ ਚੈੱਕ ਵੀ ਦਿੱਤਾ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement