For the best experience, open
https://m.punjabitribuneonline.com
on your mobile browser.
Advertisement

ਨੱਢਾ ਦੀ ਪਤਨੀ ਦੀ ਚੋਰੀ ਹੋਈ ਐੱਸਯੂਵੀ ਵਾਰਾਨਸੀ ਤੋਂ ਲੱਭੀ, ਦੋ ਗ੍ਰਿਫ਼ਤਾਰ

08:10 AM Apr 08, 2024 IST
ਨੱਢਾ ਦੀ ਪਤਨੀ ਦੀ ਚੋਰੀ ਹੋਈ ਐੱਸਯੂਵੀ ਵਾਰਾਨਸੀ ਤੋਂ ਲੱਭੀ  ਦੋ ਗ੍ਰਿਫ਼ਤਾਰ
Advertisement

ਵਾਰਾਨਸੀ: ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਦੀ ਪਤਨੀ ਮਲਿਕਾ ਨੱਢਾ ਦੀ ਦਿੱਲੀ ਦੇ ਗੋਵਿੰਦਪੁਰੀ ਇਲਾਕੇ ਵਿਚਲੇ ਸਰਵਿਸ ਸੈਂਟਰ ਤੋਂ ਚੋਰੀ ਹੋਈ ਐੱਸਯੂਵੀ ਵਾਰਾਨਸੀ ਤੋਂ ਬਰਾਮਦ ਹੋਈ ਹੈ। ਪੁਲੀਸ ਨੇ ਇਸ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫਾਰਚੂਨਰ ਐੱਸਯੂਵੀ 19 ਮਾਰਚ ਨੂੰ ਸਰਵਿਸ ਸੈਂਟਰ ਤੋਂ ਚੋਰੀ ਹੋਈ ਸੀ। ਕਾਰ ਦੇ ਡਰਾਈਵਰ ਜੋਗਿੰਦਰ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਨੇ ਉਸੇ ਦਿਨ ਕੇਸ ਦਰਜ ਕਰ ਕੇ ਵਾਹਨ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਪੁਲੀਸ ਤਰਜਮਾਨ ਮੁਤਾਬਕ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਸ਼ਾਹਿਦ ਤੇ ਸ਼ਿਵਾਂਗ ਤ੍ਰਿਪਾਠੀ ਵਾਸੀ ਬੜਖ਼ਲ ਨੇੜੇ ਫਰੀਦਾਬਾਦ ਵਜੋਂ ਹੋਈ ਹੈ। ਪੁਲੀਸ ਮੁਤਾਬਕ ਫਾਰਚੂਨਰ ਚੋਰੀ ਕਰਨ ਮਗਰੋਂ ਚੋਰਾਂ ਨੇ ਪਹਿਲਾਂ ਇਸ ਦੀ ਨੰਬਰ ਪਲੇਟ ਬਦਲੀ ਤੇ ਮਗਰੋਂ ਇਸ ਨੂੰ ਅਲੀਗੜ੍ਹ, ਲਖੀਮਪੁਰ ਖੀਰੀ, ਬਰੇਲੀ, ਸੀਤਾਪੁਰ ਤੇ ਲਖਨਊ ਹੁੰਦੇ ਹੋਏ ਵਾਰਾਨਸੀ ਲੈ ਗਏ। ਮੁਲਜ਼ਮ ਚੋਰੀ ਕੀਤੀ ਗੱਡੀ ਅੱਗੇ ਨਾਗਾਲੈਂਡ ਭੇਜਣ ਦੀਆਂ ਵਿਉਂਤਾਂ ਘੜ ਰਹੇ ਸਨ। -ਆਈਏਐੱਨਐੱਸ

Advertisement

Advertisement
Author Image

Advertisement
Advertisement
×