For the best experience, open
https://m.punjabitribuneonline.com
on your mobile browser.
Advertisement

ਨਦਾਮਪੁਰ ਤੀਜੀ ਵਾਰ ਬਸਪਾ ਦੇ ਹਲਕਾ ਪ੍ਰਧਾਨ ਬਣੇ

07:11 AM Aug 27, 2024 IST
ਨਦਾਮਪੁਰ ਤੀਜੀ ਵਾਰ ਬਸਪਾ ਦੇ ਹਲਕਾ ਪ੍ਰਧਾਨ ਬਣੇ
Advertisement

ਪੱਤਰ ਪ੍ਰੇਰਕ
ਭਵਾਨੀਗੜ੍ਹ, 26 ਅਗਸਤ
ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਸੰਗਰੂਰ ਦੀ ਚੋਣ ਮੀਟਿੰਗ ਸਤਗੁਰ ਸਿੰਘ ਕੌਹਰੀਆਂ ਜਿਲਾ ਪ੍ਰਧਾਨ, ਸੂਬੇਦਾਰ ਰਣਧੀਰ ਸਿੰਘ ਨਾਗਰਾ, ਪਵਿੱਤਰ ਸਿੰਘ ਨਾਫਰੀਆ, ਨਿਰਮਲ ਸਿੰਘ ਮੱਟੂ ਅਤੇ ਹਰਮੇਲ ਸਿੰਘ ਬਾਲਦ ਕਲਾਂ ਦੀ ਅਗਵਾਈ ਹੇਠ ਡਾ. ਅੰਬੇਡਕਰ ਭਵਨ ਫੱਗੂਵਾਲਾ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਮਾਇਆਵਤੀ ਰਾਸ਼ਟਰੀ ਪ੍ਰਧਾਨ, ਕੇਂਦਰੀ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਅਤੇ ਜਸਵੀਰ ਸਿੰਘ ਗੜ੍ਹੀ ਸੂਬਾ ਪ੍ਰਧਾਨ ਦੇ ਆਦੇਸ਼ਾਂ ਅਨੁਸਾਰ ਪਾਰਟੀ ਹਰ ਹਲਕੇ ਨੂੰ ਜ਼ੋਨਾਂ ਵਿੱਚ ਵੰਡੇਗੀ ਅਤੇ ਬੂਥ ਪੱਧਰ ਦਾ ਢਾਂਚਾ ਉਸਾਰਿਆ ਜਾਵੇਗਾ। ਮੀਟਿੰਗ ਦੌਰਾਨ ਜਥੇਦਾਰ ਦਰਸ਼ਨ ਸਿੰਘ ਨਦਾਮਪੁਰ ਹਲਕਾ ਪ੍ਰਧਾਨ, ਗੁਰਮੇਲ ਸਿੰਘ ਰੰਗੀਲਾ ਮੀਤ ਪ੍ਰਧਾਨ, ਗੁਰਦੇਵ ਸਿੰਘ ਘਾਬਦਾਂ ਜਨਰਲ ਸਕੱਤਰ, ਜਗਸੀਰ ਸਿੰਘ ਮਾਝੀ ਖ਼ਜ਼ਾਨਚੀ, ਸੁਖਮਿੰਦਰ ਸਿੰਘ ਬਲਿਆਲ ਸੰਯੁਕਤ ਸਕੱਤਰ, ਬੱਲਾ ਸਿੰਘ ਨਦਾਮਪੁਰ ਵਲੰਟੀਅਰ ਫੋਰਸ ਕਨਵੀਨਰ, ਜਗਤਾਰ ਸਿੰਘ ਸਿੰਘ ਭਰਾਜ ਕੋ-ਕਨਵੀਨਰ, ਬਿੰਦਰ ਸਿੰਘ ਭੱਟੀਵਾਲ ਸੋਸ਼ਲ ਮੀਡੀਆ ਆਈਟੀ ਸੈੱਲ ਇੰਚਾਰਜ, ਜ਼ੋਰਾ ਸਿੰਘ ਫਤਿਹਗੜ੍ਹ ਭਾਦਸੋਂ ਸੋਸ਼ਲ ਮੀਡੀਆ ਆਈਟੀ ਸੈੱਲ ਅਤੇ ਹਰੀ ਕ੍ਰਿਸ਼ਨ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਆਈਟੀ ਸੈੱਲ ਨਿਯੁਕਤ ਕੀਤੇ ਗਏ।

Advertisement

Advertisement
Advertisement
Author Image

Advertisement