ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਾਡਾ ਨੇ ਪੂਨੀਆ ਨੂੰ ਮੁੜ ਮੁਅੱਤਲ ਕੀਤਾ

07:20 AM Jun 23, 2024 IST

ਨਵੀਂ ਦਿੱਲੀ (ਵਿਨਾਇਕ ਪਦਮਦੀਓ): ਕੌਮੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਵੱਲੋਂ ਪਿਸ਼ਾਬ ਦੇ ਨਮੂਨੇ ਦੇਣ ਤੋਂ ਇਨਕਾਰ ਕਰਨ ਕਰ ਕੇ ਟੋਕੀਓ ਓਲੰਪਿਕ ਦੇ ਕਾਂਸੀ ਤਗ਼ਮਾ ਜੇਤੂ ਬਜਰੰਗ ਪੂਨੀਆ ਨੂੰ ਰਸਮੀ ਤੌਰ ’ਤੇ ਇਕ ਨੋਟਿਸ ਜਾਰੀ ਕਰ ਕੇ ਮੁੜ ਤੋਂ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਬਜਰੰਗ ਪੂਨੀਆ ਵੱਖ-ਵੱਖ ਵਿਸ਼ਵ ਚੈਂਪੀਅਨਸ਼ਿਪਾਂ ਵਿੱਚ ਤਗ਼ਮੇ ਜਿੱਤ ਚੁੱਕਾ ਹੈ। ‘ਦਿ ਟ੍ਰਿਬਿਊਨ’ ਵਿੱਚ ਪ੍ਰਕਾਸ਼ਿਤ ਹੋਈ ਖ਼ਬਰ ਮੁਤਾਬਕ 10 ਮਾਰਚ ਨੂੰ ਸੋਨੀਪਤ ਵਿੱਚ ਚੋਣ ਟਰਾਇਲਾਂ ਦੌਰਾਨ ਨਾਡਾ ਨੂੰ ਪਿਸ਼ਾਬ ਦੇ ਨਮੂਨੇ ਦੇਣ ਤੋਂ ਮਨ੍ਹਾ ਕਰਨ ਤੋਂ ਬਾਅਦ ਪਿਛਲੇ ਮਹੀਨੇ ਬਜਰੰਗ ਨੂੰ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਬਜਰੰਗ ਆਪਣੇ ਵਕੀਲ ਵਿਧੂਸਪਤ ਸਿੰਘਾਨੀਆ ਰਾਹੀਂ ਆਪਣੀ ਆਰਜ਼ੀ ਮੁਅੱਤਲੀ ਖ਼ਤਮ ਕਰਵਾਉਣ ਵਿੱਚ ਸਫਲ ਰਿਹਾ ਸੀ। ਡੋਪਿੰਗ ਵਿਰੋਧੀ ਅਨੁਸ਼ਾਸਨੀ ਪੈਨਲ (ਏਡੀਏਪੀ) ਦਾ ਮੰਨਣਾ ਸੀ ਕਿ ਨਾਡਾ ਵੱਲੋਂ ਬਜਰੰਗ ’ਤੇ ਡੋਪਿੰਗ ਵਿਰੋਧੀ ਨੇਮਾਂ ਦੀ ਉਲੰਘਣਾ ਦੇ ਲਗਾਏ ਗਏ ਦੋਸ਼ ਸਾਬਿਤ ਨਹੀਂ ਹੁੰਦੇ।
ਨਾਡਾ ਵੱਲੋਂ ਬਜਰੰਗ ਦੀ ਤਾਜ਼ਾ ਮੁਅੱਤਲੀ ਦੇ ਹੁਕਮ ਵੀਰਵਾਰ ਨੂੰ ਜਾਰੀ ਕੀਤੇ ਗਏ ਹਨ ਅਤੇ ਪੂਨੀਆ ਨੂੰ ਇਸ ਸਬੰਧੀ 11 ਜੁਲਾਈ 2024 ਤੋਂ ਪਹਿਲਾਂ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ। ਪੂਨੀਆ ਨੇ ਇਕ ਵੀਡੀਓ ਜਾਰੀ ਕਰ ਕੇ ਦੋਸ਼ ਲਗਾਏ ਸਨ ਕਿ ਇਕ ਡੋਪ ਕੁਲੈਕਟਿੰਗ ਅਧਿਕਾਰੀ ਨੇ ਮਿਆਦ ਟੱਪੀਆਂ ਕਿੱਟਾਂ ਦਾ ਇਸਤੇਮਾਲ ਕਰ ਕੇ ਕੁਝ ਮਹੀਨੇ ਪਹਿਲਾਂ ਉਸ ਦਾ ਪਿਸ਼ਾਬ ਦਾ ਨਮੂਨਾ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੇ ਇਨ੍ਹਾਂ ਕਿੱਟਾਂ ਵਿੱਚ ਨਮੂਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉੱਧਰ, ਡੋਪ ਕੁਲੈਕਟਰ ਅਧਿਕਾਰੀ ਦੀ ਰਿਪੋਰਟ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਬਜਰੰਗ ਨੂੰ ਦੱਸਿਆ ਗਿਆ ਸੀ ਕਿ ਉਸ ਦੇ ਇਨਕਾਰ ਨੂੰ ਡੋਪਿੰਗ ਵਿਰੋਧੀ ਨੇਮਾਂ ਦੀ ਉਲੰਘਣਾ ਸਮਝਿਆ ਜਾਵੇਗਾ, ਪਰ ਇਸ ਦੇ ਬਾਵਜੂਦ ਉਹ ਬਿਨਾ ਨਮੂਨੇ ਦਿੱਤੇ ਉੱਥੋਂ ਚਲਾ ਗਿਆ।

Advertisement

Advertisement
Advertisement