ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਡੋਪਿੰਗ ਮਾਮਲੇ ’ਚ ਨਾਡਾ ਸਹੀ ਢੰਗ ਨਾਲ ਨਹੀਂ ਕਰ ਰਹੀ ਹੈ ਕੰਮ: ਵਾਡਾ

07:24 AM Jul 20, 2023 IST

ਮੌਂਟਰੀਅਲ, 19 ਜੁਲਾਈ
ਵਿਸ਼ਵ ਡੋਪਿੰਗ ਵਿਰੋਧੀ ਏਜੰਸੀ (ਵਾਡਾ) ਨੂੰ ਸਪੱਸ਼ਟ ਸਬੂਤ ਮਿਲੇ ਹਨ ਕਿ ਭਾਰਤ ਦੀ ਰਾਸ਼ਟਰੀ ਡੋਪਿੰਗ ਵਿਰੋਧੀ ਏਜੰਸੀ (ਨਾਡਾ) ਆਪਣਾ ਕੰਮ ਸਹੀ ਢੰਗ ਨਾਲ ਨਹੀਂ ਕਰ ਰਹੀ ਹੈ। ਵਾਡਾ ਨੇ ਜਾਂਚ ’ਚ 12 ਪਾਜ਼ੇਟਿਵ ਟੈਸਟ ਅਤੇ 70 ਖਿਡਾਰੀਆਂ ਨਾਲ ਜੁੜੇ ਰਹਿਣ ਦੇ ਸਥਾਨ ਸਬੰਧੀ ਨੇਮਾਂ ਦੀ ਉਲੰਘਣਾ ਦੇ 97 ਮਾਮਲਿਆਂ ਦੀ ਪਛਾਣ ਕੀਤੀ ਹੈ। ਵਾਡਾ ਦੇ ਆਜ਼ਾਦ ਖ਼ੁਫ਼ੀਆ ਅਤੇ ਜਾਂਚ ਵਿਭਾਗ ਨੇ ਨਾਡਾ ਦੇ ਪ੍ਰੀਖਣ ਦਾ ਪੱਧਰ ਵਾਡਾ ਕੋਡ ਅਤੇ ਕੌਮਾਂਤਰੀ ਮਾਪਦੰਡਾਂ ਮੁਤਾਬਕ ਨਾ ਹੋਣ ਦੇ ਦੋਸ਼ਾਂ ਨੂੰ ਲੈ ਕੇ ਮੰਗਲਵਾਰ ਨੂੰ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਵਾਡਾ ਦੀ ਰਿਪੋਰਟ ’ਚ ਕਿਹਾ ਗਿਆ,‘‘ਵਾਡਾ ਦੇ ਖ਼ੁਫ਼ੀਆ ਅਤੇ ਜਾਂਚ ਵਿਭਾਗ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਜਾਂਚ, ਜਿਸ ਨੂੰ ‘ਆਪਰੇਸ਼ਨ ਕੇਰੋਸੇਲ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ, 2018 ’ਚ ਸ਼ੁਰੂ ਹੋਈ ਸੀ। ਇਸ ’ਚ ਸਬੂਤ ਮਿਲੇ ਹਨ ਕਿ ਨਾਡਾ ਨੇ ਆਪਣੇ ਰਜਿਸਟਰਡ ਟੈਸਟਿੰਗ ਪੂਲ ’ਚ ਸ਼ਾਮਲ ਕੁਝ ਖਿਡਾਰੀਆਂ ਦੇ ਢੁੱਕਵੇਂ ਟੈਸਟ ਨਹੀਂ ਕੀਤੇ ਜਦਕਿ ਖਿਡਾਰੀਆਂ ਦੇ ਰਹਿਣ ਦੇ ਸਥਾਨ ਸਬੰਧੀ ਸੂਚਨਾ ਦੀ ਵੀ ਨਿਗਰਾਨੀ ਕਰਨ ’ਚ ਉਹ ਨਾਕਾਮ ਰਿਹਾ।’’ ਵਾਡਾ ਨੇ ਕਿਹਾ ਕਿ ਸਪੱਸ਼ਟ ਸਬੂਤ ਹਨ ਕਿ ਨਾਡਾ ਕੋਲ ਵਸੀਲਿਆਂ ਦੀ ਘਾਟ ਸੀ। ਵਾਡਾ ਦੇ ਖ਼ੁਫ਼ੀਆ ਅਤੇ ਜਾਂਚ ਵਿਭਾਗ ਦੇ ਡਾਇਰੈਕਟਰ ਗੁੰਟਰ ਯੰਗਰ ਨੇ ਕਿਹਾ ਕਿ 2016 ਤੋਂ ਵਾਡਾ, ਨਾਡਾ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਉਸ ਦੇ ਡੋਪਿੰਗ ਵਿਰੋਧੀ ਪ੍ਰੋਗਰਾਮ ’ਚ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਾਡਾ ਸੁਧਾਰ ਵਾਲੇ ਉਪਾਅ ਅਤੇ ਆਪਣੇ ਵਸੀਲਿਆਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਨਤੀਜੇ ਵਜੋਂ ਖ਼ੂਨ ਦੇ ਨਮੂਨਿਆਂ ਦੀ ਕੁਲੈਕਸ਼ਨ ਅਤੇ ਮੁਕਾਬਲਿਆਂ ਤੋਂ ਅੱਡ ਟੈਸਟ ਦੋਹਾਂ ’ਚ ਵਾਧਾ ਹੋਇਆ ਹੈ। ਲੈਬਾਰਟਰੀ ਦੇ ਕੌਮਾਂਤਰੀ ਪੱਧਰ ਮੁਤਾਬਕ ਨਾ ਹੋਣ ਕਾਰਨ ਵਾਡਾ ਨੇ 2019 ’ਚ ਨਾਡਾ ਨੂੰ ਛੇ ਮਹੀਨਿਆਂ ਲਈ ਮੁਅੱਤਲ ਵੀ ਕੀਤਾ ਸੀ। -ਪੀਟੀਆਈ

Advertisement

Advertisement
Tags :
ਡੋਪਿੰਗਨਹੀਂਨਾਡਾਮਾਮਲੇਵਾਡਾ
Advertisement