ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਾਭਾ ਜੇਲ੍ਹ ਕਾਂਡ: ਰੋਮੀ ਨੂੰ ਤੜਕੇ ਤਿੰਨ ਵਜੇ ਅਦਾਲਤ ’ਚ ਪੇਸ਼ ਕੀਤਾ

08:01 AM Aug 24, 2024 IST
ਨਾਭਾ ਵਿਚ ਰਮਨਜੀਤ ਸਿੰਘ ਰੋਮੀ ਨੂੰ ਅਦਾਲਤ ਵਿਚ ਪੇਸ਼ ਕਰਨ ਲਿਜਾਂਦੀ ਹੋਈ ਪੁਲੀਸ।

ਜੈਸਮੀਨ ਭਾਰਦਵਾਜ
ਨਾਭਾ, 23 ਅਗਸਤ
ਨਾਭਾ ਜੇਲ੍ਹ ਬਰੇਕ ਕਾਂਡ ਦੇ ਮੁੱਖ ਸਾਜ਼ਿਸ਼ਘਾੜੇ ਰਮਨਜੀਤ ਸਿੰਘ ਰੋਮੀ ਨੂੰ ਹਾਂਗਕਾਂਗ ਤੋਂ ਲਿਆ ਕੇ ਸ਼ੁੱਕਰਵਾਰ ਤੜਕੇ ਤਿੰਨ ਵਜੇ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਅਦਾਲਤ ਡਿਊਟੀ ਮੈਜਿਸਟਰੇਟ ਦੇ ਘਰ ’ਚ ਲਾਈ ਗਈ। ਪੁਲੀਸ ਦੀਆਂ ਦਰਜਨ ਭਰ ਗੱਡੀਆਂ ਅਤੇ 50 ਮੁਲਾਜ਼ਮਾਂ ਦੀ ਸੁਰੱਖਿਆ ਹੇਠ ਮੁਲਜ਼ਮ ਰੋਮੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਸਾਹਮਣੇ ਵਕੀਲਾਂ ਵਿਚਾਲੇ ਲਗਪਗ ਅੱਧਾ ਘੰਟਾ ਚੱਲੀ ਬਹਿਸ ਤੋਂ ਬਾਅਦ ਰੋਮੀ ਨੂੰ ਅਦਾਲਤੀ ਹਿਰਾਸਤ ਤਹਿਤ ਨਵੀਂ ਜ਼ਿਲ੍ਹਾ ਜੇਲ੍ਹ ਭੇਜਿਆ ਗਿਆ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹਾਂਗਕਾਂਗ ਵੱਲੋਂ ਪੁਲੀਸ ਰਿਮਾਂਡ ਨਾ ਲੈਣ ਦੀ ਸ਼ਰਤ ’ਤੇ ਹੀ ਰੋਮੀ ਨੂੰ ਪੰਜਾਬ ਪੁਲੀਸ ਹਵਾਲੇ ਕੀਤਾ ਗਿਆ ਹੈ। ਜੇਲ੍ਹ ਅਧਿਕਾਰੀਆਂ ਮੁਤਾਬਕ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਜੇਲ੍ਹ ਬਰੇਕ ਨਾਲ ਸਬੰਧਤ ਕੋਈ ਕੈਦੀ ਨਹੀਂ ਹੈ ਤੇ ਉਸ ਨੂੰ ਸਖ਼ਤ ਸੁਰੱਖਿਆ ਜ਼ੋਨ ਵਿੱਚ ਸਖ਼ਤ ਨਿਗਰਾਨੀ ਹੇਠ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਰੋਮੀ ਨੂੰ ਪੁਲੀਸ ਨੇ ਜੂਨ 2016 ਵਿੱਚ ਅਤਿ ਸੁਰੱਖਿਆ ਜੇਲ੍ਹ ਦੀ ਰੇਕੀ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਸਮੇਂ ਰੋਮੀ ਖ਼ਿਲਾਫ਼ ਦਰਜ ਐੱਫਆਈਆਰ ਮੁਤਾਬਕ ਰੋਮੀ ਇਸ ਜੇਲ੍ਹ ਵਿੱਚੋਂ ਕੁਝ ਕੈਦੀ ਭਜਾਉਣ ਦੀ ਸਾਜ਼ਿਸ਼ ਰਚ ਰਿਹਾ ਸੀ। ਹੈਰਾਨੀ ਦੀ ਗੱਲ ਹੈ ਕਿ ਇਹ ਜਾਣਦੇ ਹੋਏ ਕਿ ਰੋਮੀ ਸੁਰੱਖਿਆ ਜੇਲ੍ਹ ਤੋੜਨ ਦੀ ਸਾਜ਼ਿਸ਼ ਰਚ ਰਿਹਾ ਸੀ, ਉਸ ਨੂੰ ਉਸੇ ਜੇਲ੍ਹ ਵਿੱਚ ਬੰਦ ਕੀਤਾ ਗਿਆ, ਜਦੋਂ ਕਿ ਨਾਭਾ ਵਿੱਚ ਇੱਕ ਹੋਰ ਨਵੀਂ ਜ਼ਿਲ੍ਹਾ ਜੇਲ੍ਹ ਵੀ ਮੌਜੂਦ ਸੀ। ਦੋ ਮਹੀਨੇ ਬਾਅਦ ਹੀ ਰੋਮੀ ਜ਼ਮਾਨਤ ’ਤੇ ਬਾਹਰ ਆਇਆ ਸੀ ਤੇ ਅਸਾਨਾ ਨਾਲ ਹਾਂਗਕਾਂਗ ਫਰਾਰ ਹੋ ਗਿਆ ਸੀ।

Advertisement

Advertisement