ਕਿਰਾਏਦਾਰ ਦੀ ਭੇਤ-ਭਰੀ ਹਾਲਤ ਵਿੱਚ ਮੌਤ
06:34 PM Jun 23, 2023 IST
ਪੱਤਰ ਪ੍ਰੇਰਕ
Advertisement
ਜੰਡਿਆਲਾ ਗੁਰੂ, 11 ਜੂਨ
ਇੱਥੋਂ ਨਜ਼ਦੀਕੀ ਸਥਿਤ ਮਾਨਾਂਵਾਲਾ ਵਿਚ ਇੱਕ ਕਿਰਾਏ ਦੇ ਮਕਾਨ ਵਿਚ ਰਹਿੰਦੇ ਵਿਅਕਤੀ ਦੀ ਲਾਸ਼ ਬਰਾਮਦ ਹੋਈ। ਜਾਣਕਾਰੀ ਅਨੁਸਾਰ ਮਾਨਾਂਵਾਲਾ ਵਾਸੀ ਕੁਲਵੰਤ ਰਾਏ ਦੇ ਮਕਾਨ ਵਿਚ ਮੁਖਤਾਰ ਸਿੰਘ ਤੇ ਇਕ ਪ੍ਰਵਾਸੀ ਮਜ਼ਦੂਰ ਕ੍ਰਿਸ਼ਨ ਨਾਮਕ ਦੋ ਵਿਅਕਤੀ ਵੱਖ-ਵੱਖ ਕਮਰਿਆਂ ਵਿਚ ਕਿਰਾਏ ‘ਤੇ ਰਹਿੰਦੇ ਸਨ ਤੇ ਦੋਵੇਂ ਸ਼ਰਾਬ ਪੀਣ ਦੇ ਆਦੀ ਸਨ ਅਤੇ ਦੋਵਾਂ ਵਿਚਕਾਰ ਕੁੱਝ ਦਿਨਾਂ ਤੋਂ ਅਨਬਣ ਵੀ ਚੱਲ ਰਹੀ ਸੀ। ਮੁਖਤਾਰ ਸਿੰਘ ਆਪਣੇ ਪਰਿਵਾਰ ਤੋਂ ਵੱਖ ਮਾਨਾਂਵਾਲਾ ਵਿਖੇ ਰਹਿ ਰਿਹਾ ਸੀ, ਦੇ ਬੱਚਿਆਂ ਨੇ ਆਪਣੇ ਪਿਤਾ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਜਵਾਬ ਨਾ ਮਿਲਣ ਕਰਕੇ ਜਦੋਂ ਉਹ ਮਾਨਾਂਵਾਲਾ ਪਹੁੰਚੇ ਤਾਂ ਮੁਖਤਾਰ ਸਿੰਘ ਦੀ ਲਾਸ਼ ਪਈ ਸੀ। ਇਸ ਮੌਕੇ ਪ੍ਰਵਾਸੀ ਮਜ਼ਦੂਰ ਕ੍ਰਿਸ਼ਨ ਦੀ ਉਘ ਸੁੱਘ ਨਾ ਮਿਲਣ ਕਰਕੇ ਸ਼ੱਕ ਦੀ ਸੂਈ ਉਸ ਵਲ ਜਾ ਰਹੀ ਹੈ।
Advertisement
Advertisement