ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਨੌਜਵਾਨ ਦੀ ਮਲੇਸ਼ੀਆ ’ਚ ਭੇਤ-ਭਰੀ ਮੌਤ

07:32 AM Mar 16, 2024 IST

ਫ਼ਤਹਿਗੜ੍ਹ ਪੰਜਤੂਰ (ਹਰਦੀਪ ਸਿੰਘ): ਇੱਥੋਂ ਛੇ ਮਹੀਨੇ ਪਹਿਲਾਂ ਰੋਜ਼ੀ ਰੋਟੀ ਲਈ ਮਲੇਸ਼ੀਆ ਗਏ ਨੌਜਵਾਨ ਬਿੱਟੂ ਸਿੰਘ ਪੁੱਤਰ ਲਾਲੀ ਚੌਧਰੀ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਦੋ ਹਫ਼ਤਿਆਂ ਤੋਂ ਬਿੱਟੂ ਨਾਲ ਸੰਪਰਕ ਨਹੀਂ ਹੋਇਆ ਸੀ ਜਿਸ ਕਾਰਨ ਉਨ੍ਹਾਂ ਨੇ ਆਪਣੇ ਸਰੋਤਾਂ ਰਾਹੀਂ ਉਸ ਦੀ ਉਥੇ ਭਾਲ ਕਰਵਾਈ। ਕਾਫੀ ਯਤਨਾਂ ਤੋਂ ਬਾਅਦ ਪਿਛਲੇ ਹਫਤੇ ਬਿੱਟੂ ਦੀ ਲਾਸ਼ ਮਲੇਸ਼ੀਆ ਦੇ ਸ਼ਿਗਾਹੀ ਪਤਾਨੀ ਸ਼ਹਿਰ ਦੇ ਹਸਪਤਾਲ ਵਿੱਚੋਂ ਮਿਲੀ। ਪਰਿਵਾਰ ਵਾਲਿਆਂ ਨੇ ਉਸ ਦੀ ਮੌਤ ਲਈ ਇੱਥੋਂ ਦੀ ਔਰਤ ਰਾਜ ਰਾਣੀ ਅਤੇ ਉਸ ਦੇ ਮਲੇਸ਼ੀਆ ਰਹਿੰਦੇ ਪੁੱਤਰ ਜੋਨੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਸਬੰਧੀ ਬਿੱਟੂ ਸਿੰਘ ਦੀ ਪਤਨੀ ਕੁਲਦੀਪ ਕੌਰ ਨੇ ਦੋ ਦਿਨ ਪਹਿਲਾਂ ਜ਼ਿਲ੍ਹਾ ਪੁਲੀਸ ਮੁਖੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਇਨਸਾਫ਼ ਮੰਗਿਆ ਸੀ। ਅੱਜ ਬਿੱਟੂ ਸਿੰਘ ਦੀ ਲਾਸ਼ ਮਲੇਸ਼ੀਆ ਤੋਂ ਇੱਥੇ ਪੁੱਜਣ ’ਤੇ ਪਰਿਵਾਰ ਨੇ ਉਸ ਦਾ ਸਸਕਾਰ ਕੀਤਾ। ਕੁਲਦੀਪ ਕੌਰ ਨੇ ਦੱਸਿਆ ਕਿ ਛੇ ਮਹੀਨੇ ਪਹਿਲਾਂ ਉਸ ਦਾ ਪਤੀ ਬਿੱਟੂ ਸਿੰਘ ਰਾਜ ਰਾਣੀ ਅਤੇ ਉਸ ਦੇ ਪੁੱਤਰ ਜੋਨੀ ਦੇ ਕਹਿਣ ’ਤੇ ਮਲੇਸ਼ੀਆ ਗਿਆ ਸੀ। ਇਸ ਬਦਲੇ ਉਨ੍ਹਾਂ ਮਾਂ-ਪੁੱਤ ਨੂੰ ਇੱਕ ਲੱਖ ਰੁਪਏ ਦਿੱਤੇ ਸਨ ਤੇ ਇਸ ਤੋਂ ਬਾਅਦ ਵੀ ਪੈਸੇ ਦਿੱਤੇ ਪਰ ਬਿੱਟੂ ਨੇ ਵਾਪਸ ਆਉਣ ਦੀ ਇੱਛਾ ਜਤਾਈ ਤਾਂ ਮਾਂ-ਪੁੱਤ ਨੇ ਮੁੜ ਲੱਖ ਰੁਪਏ ਮੰਗੇ। ਪੁਲੀਸ ਨੇ ਰਾਜ ਰਾਣੀ ਅਤੇ ਉਸ ਦੇ ਪੁੱਤਰ ਜੋਨੀ ’ਤੇ ਕੇਸ ਦਰਜ ਕਰ ਲਿਆ ਹੈ।

Advertisement

Advertisement