ਮਿਆਂਮਾਰ: ਐਮਰਜੈਂਸੀ ਦੇ ਸਮੇਂ ਵਿਚ ਛੇ ਮਹੀਨਿਆਂ ਲਈ ਵਾਧਾ
05:45 PM Jul 31, 2024 IST
ਯਾਂਗੋਨ, 31 ਜੁਲਾਈ
ਮਿਆਂਮਾਰ ਦੀ ਨੈਸ਼ਨਲ ਡਿਫੈਂਸ ਅਤੇ ਸਕਿਓਰਟੀ ਕੌਂਸਲ (ਐੱਨਡੀਐੱਸਸੀ) ਨੇ ਬੁੱਧਵਾਰ ਨੂੰ ਦੇਸ਼ ਵਿੱਚ ਐਮਰਜੈਂਸੀ ਨੂੰ ਛੇ ਹੋਰ ਮਹੀਨਿਆਂ ਲਈ ਵਧਾ ਦਿੱਤਾ ਹੈ। ਮਿਆਂਮਾਰ ਰੇਡੀਓ ਅਤੇ ਟੀਵੀ (ਐਮਆਰਟੀਵੀ) ਨੇ ਕਿਹਾ ਕਿ ਬੁੱਧਵਾਰ ਨੂੰ ਨਏ ਪਾਈ ਤਾਵ ਵਿੱਚ ਹੋਈ ਐਨਡੀਐਸਸੀ ਦੀ ਮੀਟਿੰਗ ਵਿੱਚ ਮੌਜੂਦ ਸਾਰੇ ਮੈਂਬਰਾਂ ਨੇ ਐਮਰਜੈਂਸੀ ਦੀ ਮਿਆਦ ਵਧਾਉਣ ਲਈ ਸਹਿਮਤੀ ਜਤਾਈ। ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਇਹ ਵਾਧਾ ਰਾਜ ਦੇ ਸੰਵਿਧਾਨ ਦੀ ਧਾਰਾ 425 ਦੇ ਅਨੁਸਾਰ ਕੀਤਾ ਗਿਆ ਹੈ। -ਆਈਏਐੱਨਐੱਸ
Advertisement
Advertisement