For the best experience, open
https://m.punjabitribuneonline.com
on your mobile browser.
Advertisement

ਆਪਣੇ ਫ਼ੌਜੀਆਂ ਨੂੰ ਲੈਣ ਆਇਆ ਮਿਆਂਮਾਰ ਦਾ ਜਹਾਜ਼ ਮਿਜ਼ੋਰਮ ਦੀ ਹਵਾਈ ਪੱਟੀ ’ਤੇ ਹਾਦਸੇ ਦਾ ਸ਼ਿਕਾਰ, ਦੋ ਟੁਕੜੇ ਹੋਏ

02:37 PM Jan 23, 2024 IST
ਆਪਣੇ ਫ਼ੌਜੀਆਂ ਨੂੰ ਲੈਣ ਆਇਆ ਮਿਆਂਮਾਰ ਦਾ ਜਹਾਜ਼ ਮਿਜ਼ੋਰਮ ਦੀ ਹਵਾਈ ਪੱਟੀ ’ਤੇ ਹਾਦਸੇ ਦਾ ਸ਼ਿਕਾਰ  ਦੋ ਟੁਕੜੇ ਹੋਏ
Advertisement

ਆਈਜ਼ੌਲ, 23 ਜਨਵਰੀ
ਮਿਆਂਮਾਰ ਦਾ ਫੌਜੀ ਜਹਾਜ਼ ਅੱਜ ਆਈਜ਼ੌਲ ਦੇ ਬਾਹਰਵਾਰ ਲੇਂਗਪੁਈ ਹਵਾਈ ਅੱਡੇ ’ਤੇ ਹਾਦਸਾਗ੍ਰਸਤ ਹੋ ਗਿਆ ਤੇ ਇਸ ਦੇ ਦੋ ਟੁਕੜੇ ਹੋ ਗਏ। ਇਹ ਜਹਾਜ਼ ਪਿਛਲੇ ਹਫਤੇ ਨਸਲੀ ਵਿਦਰੋਹੀ ਸਮੂਹ 'ਅਰਾਕਾਨ ਆਰਮੀ' ਨਾਲ ਮੁਕਾਬਲੇ ਤੋਂ ਬਾਅਦ ਸਰਹੱਦ ਪਾਰ ਕਰਕੇ ਭਾਰਤ ਆਏ ਮਿਆਂਮਾਰ ਦੇ ਸੈਨਿਕਾਂ ਨੂੰ ਵਾਪਸ ਲੈਣ ਲਈ ਇੱਥੇ ਆਇਆ ਸੀ। ਅਧਿਕਾਰੀਆਂ ਮੁਤਾਬਕ ਹਾਦਸੇ ਦੇ ਸਮੇਂ ਜਹਾਜ਼ 'ਚ 6 ਵਿਅਕਤੀ ਸਵਾਰ ਸਨ ਅਤੇ ਉਨ੍ਹਾਂ 'ਚੋਂ ਤਿੰਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਹਾਜ਼ ਲੈਂਡਿੰਗ ਦੌਰਾਨ ਹਵਾਈ ਅੱਡੇ ਦੀ ਪੱਟੀ ਤੋਂ ਅੱਗੇ ਨਿਕਲ ਗਿਆ।

Advertisement

Advertisement
Author Image

Advertisement
Advertisement
×