ਮਿਆਂਮਾਰ: ਆਂਗ ਸਾਨ ਸੂ ਕੀ ਦੀ ਸਜ਼ਾ ’ਚ ਕਟੌਤੀ
10:37 PM Aug 01, 2023 IST
ਬੈਂਕਾਕ, 1 ਅਗਸਤ
ਮਿਆਂਮਾਰ ਦੀ ਫੌਜੀ ਸਰਕਾਰ ਨੇ ਗੱਦੀਓਂ ਲਾਹੀ ਆਗੂ ਆਂਗ ਸਾਨ ਸੂ ਕੀ ਦੀ ਜੇਲ੍ਹ ਦੀ ਸਜ਼ਾ ਨੂੰ ਘੱਟ ਕਰ ਦਿੱਤਾ ਹੈ। ਸਰਕਾਰ ਨੇ ਬੋਧੀ ਬਹੁਗਿਣਤੀ ਵਾਲੇ ਦੇਸ਼ ਵਿੱਚ ਇੱਕ ਧਾਰਮਿਕ ਤਿਉਹਾਰ ਮੌਕੇ ਉਸ ਦੀ ਸਜ਼ਾ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਸਰਕਾਰੀ ਮੀਡੀਆ ਨੇ ਅੱਜ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਵਿਨ ਮਿੰਤ ਦੀ ਵੀ ਸਜ਼ਾ ਨੂੰ ਘੱਟ ਕੀਤਾ ਗਿਆ ਹੈ। ਸਰਕਾਰ ਨੇ 700 ਤੋਂ ਵੱਧ ਕੈਦੀਆਂ ਨੂੰ ਸਜ਼ਾ ਵਿੱਚ ਰਾਹਤ ਦਿੱਤੀ ਹੈ। ਮੀਡੀਆ ਵਿੱਚ ਕਿਹਾ ਗਿਆ ਹੈ ਕਿ ਸਜ਼ਾ ’ਚ ਕਟੌਤੀ ਦੇ ਬਾਵਜੂਦ 78 ਸਾਲਾ ਸੂ ਕੀ ਕੁੱਲ 27 ਸਾਲ ਜੇਲ੍ਹ ਵਿੱਚ ਰਹੇਗੀ। ਉਸ ਨੂੰ 33 ਸਾਲ ਦੀ ਸਜ਼ਾ ਸੁਣਾਈ ਗਈ ਸੀ। -ਏਪੀ
Advertisement
Advertisement