ਮਾਮੇ ਨੇ ਭਾਣਜੀ ਦੇ ਜਨਮ ਦਿਨ ’ਤੇ ਗੋਲੀ ਚਲਾਈ
07:03 AM Aug 15, 2023 IST
ਜਲੰਧਰ: ਇਥੋਂ ਦੇ ਭਾਰਗੋ ਕੈਂਪ ਦੀ ਗੱਲੀ ਨੰਬਰ 8 ਵਿੱਚ ਮਾਮੇ ਨੇ ਬੀਤੀ ਰਾਤ ਆਪਣੀ ਭਾਣਜੀ ਦੇ ਜਨਮਦਿਨ ’ਤੇ ਵਿਵਾਦ ਕਾਰਨ ਗੋਲੀ ਚਲਾ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਹਿਨਾ ਨਾਮਕ ਲੜਕੀ ਨੇ ਅਰਜੁਨ ਕਲਿਆਣ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਉਹ ਬੀਤੀ ਰਾਤ ਆਪਣਾ ਜਨਮ ਦਿਨ ਮਨਾ ਰਹੀ ਸੀ। ਇਸੇ ਦੌਰਾਨ ਹਿਨਾ ਦਾ ਮਾਮਾ ਰਾਮਜੀਤ ਆਪਣੇ ਸਾਥੀਆਂ ਸਮੇਤ ਉਥੇ ਆਇਆ ਅਤੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਘਰ ਵਿਚ ਇੱਟਾਂ ਵੀ ਮਾਰੀਆਂ ਤੇ ਮੁਹੱਲੇ ਦੇ ਲੋਕ ਇਕੱਠੇ ਹੁੰਦੇ ਦੇਖ ਗੋਲੀ ਚਲਾ ਦਿੱਤੀ। ਪੀੜਤ ਹਿਨਾ ਨੇ ਦੋਸ਼ ਲਾਇਆ ਕਿ ਉਸ ਪਾਸ ਅੱਠ ਲੱਖ ਰੁਪਏ ਦੀ ਇੱਕ ਐੱਫਡੀ ਹੈ ਜਿਸ ’ਤੇ ਉਸ ਦੇ ਮਾਮੇ ਦੀ ਅੱਖ ਹੈ। ਉਹ ਕਿਸੇ ਤਰ੍ਹਾਂ ਉਸ ਤੋਂ ਐੱਫਡੀ ਦੇ ਪੈਸੇ ਲੈਣੇ ਚਾਹੁੰਦਾ ਹੈ। ਉਹ ਉਸ ਦੇ ਪ੍ਰੇਮ ਵਿਆਹ ਦੇ ਵੀ ਖਿਲਾਫ਼ ਹੈ। ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਗੋਲੀ ਦਾ ਇੱਕ ਖੋਲ ਬਰਾਮਦ ਕੀਤਾ ਹੈ।ੇ ਰਾਮਜੀਤ, ਗੱਬਰ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। -ਪੱਤਰ ਪ੍ਰੇਰਕ
Advertisement
Advertisement