ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੇਰੀ ਟੀਮ ਕਾਨੂੰਨ ਦੇ ਸ਼ਾਸਨ ਨਾਲ: ਜੈਕ ਸਮਿੱਥ

06:14 AM Jan 15, 2025 IST

ਵਾਸ਼ਿੰਗਟਨ, 14 ਜਨਵਰੀ
ਸਪੈਸ਼ਲ ਕਾਊਂਸਲ ਜੈਕ ਸਮਿਥ ਨੇ ਕਿਹਾ ਹੈ ਕਿ ਸਾਲ 2020 ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਡੋਨਲਡ ਟਰੰਪ ਵੱਲੋਂ ਪਲਟਾਉਣ ਦੇ ਮਾਮਲੇ ਦੀ ਜਾਂਚ ਕਰਨ ਵਾਲੀ ਉਨ੍ਹਾਂ ਦੀ ਟੀਮ ਕਾਨੂੰਨ ਦੇ ਸ਼ਾਸਨ ਲਈ ਖੜ੍ਹੀ ਰਹੀ। ਉਨ੍ਹਾਂ ਅੱਜ ਜਾਰੀ ਰਿਪੋਰਟ ਵਿੱਚ ਲਿਖਿਆ ਕਿ ਉਹ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਅਪਰਾਧਿਕ ਦੋਸ਼ ਦਰਜ ਕਰਨ ਦੇ ਆਪਣੇ ਫ਼ੈਸਲੇ ’ਤੇ ਦ੍ਰਿੜ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਜੇਕਰ ਵੋਟਰਾਂ ਨੇ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਟਰੰਪ ਨੂੰ ਮੁੜ ਤੋਂ ਵਾਈਟ ਹਾਊਸ ਲਈ ਨਹੀਂ ਚੁਣਿਆ ਹੁੰਦਾ ਤਾਂ ਇਹ ਦੋਸ਼ ’ਚ ਸੱਚ ਸਾਬਤ ਹੋ ਜਾਂਦੇ। ਰਿਪੋਰਟ ਮੁਤਾਬਕ,‘ਸ੍ਰੀਮਾਨ ਟਰੰਪ ਦੀਆਂ ਸਾਰੀਆਂ ਅਪਰਾਧਿਕ ਕੋਸ਼ਿਸ਼ਾਂ ਦਾ ਸਾਰ ਧੋਖੇਬਾਜ਼ੀ, ਜਾਣਬੁੱਝ ਕੇ ਚੋਣ ਧੋਖਾਧੜੀ ਦੇ ਝੂਠੇ ਦਾਅਵੇ ਕਰਨਾ ਸੀ।
ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਟਰੰਪ ਨੇ ਇਸ ਸਾਰੇ ਝੂਠ ਦੀ ਵਰਤੋਂ ਸੰਘੀ ਸਰਕਾਰ ਦੇ ਕੰਮ-ਕਾਜ ਨੂੰ ਫੇਲ੍ਹ ਕਰਨ ਦੇ ਹਥਿਆਰ ਵਜੋਂ ਕੀਤੀ। ਆਗਾਮੀ 20 ਜਨਵਰੀ ਨੂੰ ਡੋਨਲਡ ਟਰੰਪ ਦੀ ਵਾਈਟ ਹਾਊਸ ਵਿੱਚ ਵਾਪਸੀ ਤੋਂ ਕੁਝ ਦਿਨ ਪਹਿਲਾਂ ਜਾਰੀ ਰਿਪੋਰਟ ਵਿੱਚ ਸਾਲ 2020 ਵਿੱਚ ਸੱਤਾ ’ਚ ਬਣੇ ਰਹਿਣ ਲਈ ਟਰੰਪ ਵੱਲੋਂ ਕੀਤੇ ਗਏ ਅਸਫ਼ਲ ਯਤਨਾਂ ਦਾ ਸਾਰ ਨਵੇਂ ਸਿਰਿਓਂ ਦੱਸਿਆ ਗਿਆ ਹੈ। ਇਹ ਦਸਤਾਵੇਜ਼ ਅਮਰੀਕੀ ਇਤਿਹਾਸ ਦੇ ਉਸ ਕਾਲੇ ਅਧਿਆਏ ’ਚ ਨਿਆਂ ਵਿਭਾਗ ਦਾ ਆਖ਼ਰੀ ਪੱਤਰ ਹੋਣ ਦੀ ਉਮੀਦ ਹੈ, ਜਿਸਨੇ ਸੱਤਾ ਦੇ ਸ਼ਾਂਤੀਪੂਰਨ ਢੰਗ ਨਾਲ ਤਬਦੀਲੀ ’ਚ ਰੁਕਾਵਟ ਪਾਉਣ ਦਾ ਖ਼ਤਰਾ ਪੈਦਾ ਕਰ ਦਿੱਤਾ ਸੀ। ਨਿਆਂ ਵਿਭਾਗ ਨੇ ਅੱਜ ਕਾਂਗਰਸ ਨੂੰ ਰਿਪੋਰਟ ਭੇਜ ਦਿੱਤੀ।
ਟਰੰਪ ਦੇ ਚੋਣ ਨਤੀਜੇ ਪਲਟਾਉਣ ਦੇ ਯਤਨਾਂ ਬਾਰੇ ਜ਼ਿਆਦਾਤਰ ਬਿਓਰਾ ਪਹਿਲਾਂ ਹੀ ਜੱਗ-ਜ਼ਾਹਰ ਹੈ ਪਰ ਇਸ ਰਿਪੋਰਟ ਵਿੱਚ ਪਹਿਲੀ ਵਾਰ ਜਾਂਚ ਬਾਰੇ ਸਮਿੱਥ ਦਾ ਵਿਆਪਕ ਪੱਖ ਵੀ ਸ਼ਾਮਲ ਕੀਤਾ ਗਿਆ ਹੈ। ਜਾਂਚ ਨੂੰ ਰਾਜਨੀਤਕ ਦੱਸਣ ਵਾਲੇ ਟਰੰਪ ਤੇ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਆਲੋਚਨਾਵਾਂ ਖ਼ਿਲਾਫ਼ ਸਮਿੱਥ ਦਾ ਬਚਾਅ ਵੀ ਇਸ ਰਿਪੋਰਟ ’ਚ ਹੈ। ਸਮਿਥ ਨੇ ਰਿਪੋਰਟ ਨਾਲ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੂੰ ਇੱਕ ਪੱਤਰ ਵੀ ਲਿਖਿਆ ਹੈ ਜਿਸ ’ਚ ਉਨ੍ਹਾਂ ਕਿਹਾ ਹੈ, ‘ਅਸੀਂ ਮਾਮਲਿਆਂ ਨੂੰ ਸੁਣਵਾਈ ਲਈ ਨਹੀਂ ਲਿਆ ਸਕੇ ਪਰ ਫਿਰ ਵੀ ਮੇਰਾ ਮੰਨਣਾ ਹੈ ਕਿ ਸਾਡੀ ਟੀਮ ਵੱਲੋਂ ਕਾਨੂੰਨ ਦੇ ਸ਼ਾਸਨ ਲਈ ਖੜ੍ਹਾ ਰਹਿਣਾ ਮਾਅਨੇ ਰੱਖਦਾ ਹੈ।’ -ਪੀਟੀਆਈ

Advertisement

Advertisement