For the best experience, open
https://m.punjabitribuneonline.com
on your mobile browser.
Advertisement

ਮੇਰੇ ਮਾਤਾ-ਪਿਤਾ ਦੁੱਖ ’ਚੋਂ ਲੰਘ ਰਹੇ: ਕੁਮਾਰਸਵਾਮੀ

07:00 AM May 04, 2024 IST
ਮੇਰੇ ਮਾਤਾ ਪਿਤਾ ਦੁੱਖ ’ਚੋਂ ਲੰਘ ਰਹੇ  ਕੁਮਾਰਸਵਾਮੀ
Advertisement

ਰਾਏਚੁਰ (ਕਰਨਾਟਕ), 3 ਮਈ
ਸਾਬਕਾ ਮੁੱਖ ਮੰਤਰੀ ਐੱਚਡੀ ਕੁਮਾਰਸਵਾਮੀ ਨੇ ਅੱਜ ਕਿਹਾ ਕਿ ਉਸ ਦੇ 90 ਸਾਲਾ ਪਿਤਾ ਤੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵੇਗੌੜਾ ਅਤੇ ਮਾਂ ਚੇਨੰਮਾ ਉੁਨ੍ਹਾਂ ਦੇ ਭਤੀਜੇ ਤੇ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਖ਼ਿਲਾਫ਼ ਕਈ ਮਹਿਲਾਵਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗਣ ਤੋਂ ਬਾਅਦ ਦੁੱਖ ’ਚੋਂ ਲੰਘ ਰਹੇ ਹਨ। ਜਨਤਾ ਦਲ (ਐੱਸ) ਦੇ ਆਗੂ ਨੇ ਉਨ੍ਹਾਂ ਅਤੇ ਦੇਵੇਗੌੜਾ ’ਤੇ ਹਾਸਨ ਤੋਂ ਸੰਸਦ ਮੈਂਬਰ ਦੀ ਰਾਖੀ ਲਈ ਕਾਨੂੰਨੀ ਲੜਾਈ ਦੇ ਸਬੰਧ ਵਿੱਚ ਵਕੀਲਾਂ ਦੀ ਸਲਾਹ ਲੈਣ ਦੇ ਦੋਸ਼ ਲਾਉਣ ਲਈ ਮੁੱਖ ਮੰਤਰੀ ਸਿੱਧਾਰਮਈਆ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ’ਚ ਮਨੁੱਖਤਾ ਨਹੀਂ ਹੈ। ਉਨ੍ਹਾਂ ਕਿਹਾ, ‘ਮੈਂ ਇਸ ਰਾਜ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਨ੍ਹਾਂ ਦੇ ਮਨ ’ਚ ਮਾਪਿਆਂ ਲਈ ਕੋਈ ਸਨਮਾਨ ਹੈ।’ -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×