For the best experience, open
https://m.punjabitribuneonline.com
on your mobile browser.
Advertisement

ਮੇਰੇ ਮਜ਼ਾਕ ਨੂੰ ਕਿਸੇ ਦੀ ਵਕਾਲਤ ਨਾ ਸਮਝਿਆ ਜਾਵੇ: ਗੈਰੀ ਕਾਸਪਰੋਵ

08:29 AM May 05, 2024 IST
ਮੇਰੇ ਮਜ਼ਾਕ ਨੂੰ ਕਿਸੇ ਦੀ ਵਕਾਲਤ ਨਾ ਸਮਝਿਆ ਜਾਵੇ  ਗੈਰੀ ਕਾਸਪਰੋਵ
Advertisement

ਨਵੀਂ ਦਿੱਲੀ, 4 ਮਈ
ਰੂਸੀ ਸ਼ਤਰੰਜ ਖਿਡਾਰੀ ਗੈਰੀ ਕਾਸਪਰੋਵ ਨੇ ਉਮੀਦ ਜਤਾਈ ਕਿ ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਇਸ ਖੇਡ (ਸ਼ਤਰੰਜ) ਪ੍ਰਤੀ ਪਿਆਰ ਬਾਰੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਇੱਕ ਪੋਸਟ ਵਾਇਰਲ ਹੋਣ ਮਗਰੋਂ ਭਾਰਤੀ ਰਾਜਨੀਤੀ ’ਤੇ ਉਨ੍ਹਾਂ ਦੇ ਇਸ ਮਜ਼ਾਕ ਨੂੰ ਕਿਸੇ ‘‘ਵਕਾਲਤ ਜਾਂ ਵਿਸ਼ੇਸ਼ਤਾ’’ ਵਜੋਂ ਨਹੀਂ ਲਿਆ ਜਾਵੇਗਾ। ਕਾਸਪਰੋਵ ਨੇ ‘ਐਕਸ’ ਉੱਤੇ ਇੱਕ ਯੂਜ਼ਰ ਦੀ ਪੋਸਟ ਦਾ ਜਵਾਬ ਦਿੰਦਿਆਂ ਲੰਘੇ ਦਿਨ ਰਾਹੁਲ ਗਾਂਧੀ ਨੂੰ ਸਲਾਹ ਦਿੱਤੀ ਸੀ ਕਿ ‘ਵੱਡੀ ਚੁਣੌਤੀ ਦੇਣ ਤੋਂ ਪਹਿਲਾਂ ਰਾਏ ਬਰੇਲੀ ਵਿੱਚ ਜਿੱਤ ਹਾਸਲ ਕਰੋ।’’ ਇਸ ਰੂਸੀ ਖਿਡਾਰੀ ਨੇ ਹਾਲਾਂਕਿ ਬਾਅਦ ਵਿੱਚ ਇੱਕ ਹੋਰ ਪੋਸਟ ’ਚ ਕਿਹਾ ਕਿ ਇਸ ਨੂੰ ਸਿਰਫ ਇੱਕ ਮਜ਼ਾਕ ਵਜੋਂ ਹੀ ਦੇਖਿਆ ਜਾਣਾ ਚਾਹੀਦਾ ਹੈ। ਸ਼ਤਰੰਜ ਦੇ ਸਾਬਕਾ ਵਿਸ਼ਵ ਚੈਂਪੀਅਨ ਗੈਰੀ ਕਾਸਪਰੋਵ ਨੇ ਅਦਾਕਾਰ ਰਣਵੀਰ ਸ਼ੋਰੀ ਨੂੰ ਜਵਾਬ ਦਿੰਦਿਆਂ ਲਿਖਿਆ, ‘‘ਮੈਨੂੰ ਪੂਰੀ ਉਮੀਦ ਹੈ ਮੇਰੇ ਛੋਟੇ ਜਿਹੇ ਮਜ਼ਾਕ ਨੂੰ ਭਾਰਤੀ ਰਾਜਨੀਤੀ ਵਿੱਚ ਕਿਸੇ ਦੀ ਵਕਾਲਤ ਜਾਂ ਵਿਸ਼ੇਸ਼ਤਾ ਵਜੋਂ ਨਹੀਂ ਦੇਖਿਆ ਜਾਵੇਗਾ।’’ ਸ਼ੋਰੀ ਦੀ ਟਿੱਪਣੀ ਗਾਂਧੀ ਦੇ ਹਾਲੀਆ ਦਾਅਵੇ ’ਤੇ ਵਿਅੰਗ ਵਾਂਗ ਲੱਗ ਰਹੀ ਹੈ ਕਿ ਉਹ ਸਾਰੇ ਭਾਰਤੀ ਰਾਜਸੀ ਨੇਤਾਵਾਂ ਵਿੱਚੋਂ ਸਭ ਤੋਂ ਵਧੀਆ ਸ਼ਤਰੰਜ ਖਿਡਾਰੀ ਹੈ। ਕਾਂਗਰਸ ਨੇ ਹਾਲ ਹੀ ’ਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਮੋਬਾਈਲ ’ਤੇ ਸ਼ਤਰੰਜ ਖੇਡਦੇ ਹੋਏ ਰਾਹੁਲ ਗਾਂਧੀ ਦੀ ਇੱਕ ਵੀਡੀਓ ਪੋਸਟ ਕੀਤੀ ਸੀ। ਇਸ ਵੀਡੀਓ ’ਚ ਰਾਹੁਲ ਨੇ ਕਾਸਪਰੋਵ ਨੂੰ ਆਪਣਾ ਪਸੰਦੀਦਾ ਸ਼ਤਰੰਜ ਖਿਡਾਰੀ ਦੱਸਦਿਆਂ ਇਸ ਖੇਡ ਅਤੇ ਰਾਜਨੀਤੀ ਵਿੱਚ ਕਈ ਸਮਾਨਤਾਵਾਂ ਦੱਸੀਆਂ ਸਨ। ਉਨ੍ਹਾਂ ਨੇ ਖ਼ੁਦ ਨੂੰ ਸਿਆਸੀ ਨੇਤਾਵਾਂ ਵਿਚੋਂ ਸਭ ਤੋਂ ਵਧੀਆ ਸ਼ਤਰੰਜ ਖਿਡਾਰੀ ਦੱਸਿਆ ਸੀ, ਜਿਸ ਦੇ ਜਵਾਬ ’ਚ ਕਾਸਪਰੋਵ ਨੇ ਉਕਤ ਟਿੱਪਣੀ ਕੀਤੀ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×