ਮੇਰੇ ਪਤੀ ਦੀ ਸਿਹਤ ਠੀਕ ਨਹੀਂ, ਬਹੁਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ: ਸੁਨੀਤਾ ਕੇਜਰੀਵਾਲ
04:58 PM Mar 28, 2024 IST
ਨਵੀਂ ਦਿੱਲੀ, 28 ਮਾਰਚ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੀ ਸਿਹਤ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ‘ਬਹੁਤ ਪ੍ਰੇਸ਼ਾਨ’ ਕੀਤਾ ਜਾ ਰਿਹਾ ਹੈ। ਇਥੇ ਅਦਾਲਤ ’ਚ ਕੇਜਰੀਵਾਲ ਦੀ ਪੇਸ਼ੀ ਮੌਕੇ ਹਾਜ਼ਰ ਸੁਨੀਤਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੇਜਰੀਵਾਲ ਦਾ ਸ਼ੂਗਰ ਲੈਵਲ ’ਚ ਉਤਰਾਅ-ਚੜ੍ਹਾਅ ਹੋ ਰਿਹਾ ਹੈ। ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਅੱਤਿਆਚਾਰ ਜਾਰੀ ਨਹੀਂ ਰਹਿਣਗੇ। ਜਨਤਾ ਜਵਾਬ ਦੇਵੇਗੀ।
Advertisement
Advertisement