ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੇਰੀ ਇਮਾਨਦਾਰੀ ਮੇਰੀ ‘ਸਭ ਤੋਂ ਵੱਡੀ ਦੌਲਤ’: ਕੇਜਰੀਵਾਲ

06:44 AM Jan 05, 2024 IST

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 4 ਜਨਵਰੀ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਇਮਾਨਦਾਰੀ ਉਨ੍ਹਾਂ ਦੀ ‘ਸਭ ਤੋਂ ਵੱਡੀ ਦੌਲਤ’ ਹੈ। ਉਨ੍ਹਾਂ ਈਡੀ ਦੇ ਸੰਮਨਾਂ ਦੇ ਹਵਾਲੇ ਨਾਲ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਅਗਾਮੀ ਲੋਕ ਸਭਾ ਚੋਣਾਂ ਵਿਚ ਪ੍ਰਚਾਰ ਤੋਂ ਰੋਕਣ ਲਈ ਉਨ੍ਹਾਂ ਨੂੰ ਗ੍ਰਿਫ਼ਤਾਰ ਤੇ ਉਨ੍ਹਾਂ ਦੀ ਦਿੱਖ ਖਰਾਬ ਕਰਨਾ ਚਾਹੁੰਦੀ ਹੈ। ਕੇਜਰੀਵਾਲ, ਜੋ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਵੀ ਹਨ, ਬੁੱਧਵਾਰ ਨੂੰ ਲਗਾਤਾਰ ਤੀਜੀ ਵਾਰ ਈਡੀ ਅੱਗੇ ਪੇਸ਼ ਨਹੀਂ ਹੋਏ। ਉਨ੍ਹਾਂ ਆਪਣੀ ਗੈਰਹਾਜ਼ਰੀ ਲਈ ਰਾਜ ਸਭਾ ਚੋਣਾਂ ਤੇ ਗਣਤੰਤਰ ਦਿਵਸ ਤਿਆਰੀਆਂ ਦਾ ਹਵਾਲਾ ਦਿੱਤਾ। ਉਨ੍ਹਾਂ ਈਡੀ ਦੇ ਸੰਮਨਾਂ ਨੂੰ ਗੈਰਕਾਨੂੰਨੀ ਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ।
ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ, ‘‘ਮੇਰੇ ਵਕੀਲਾਂ ਨੇ ਮੈਨੂੰ ਦੱਸਿਆ ਹੈ ਕਿ ਈਡੀ ਦੇ ਸੰਮਨ ਗੈਰਕਾਨੂੰਨੀ ਹਨ। ਭਾਜਪਾ ਮੈਨੂੰ ਗ੍ਰਿਫ਼ਤਾਰ ਕਰਵਾਉਣਾ ਚਾਹੁੰਦੀ ਹੈ ਤਾਂ ਕਿ ਮੈਂ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਾ ਕਰ ਸਕਾਂ।’’ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਈਡੀ ਨੂੰ ਲਿਖਿਆ ਹੈ ਕਿ ਸੰਮਨ ‘ਗੈਰਕਾਨੂੰਨੀ’ ਹਨ, ਪਰ ਉਧਰੋਂ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਕਿਹਾ, ‘‘ਏਜੰਸੀ ਨੇ ਕੋਈ ਜਵਾਬ ਨਹੀਂ ਦਿੱਤਾ ਕਿਉਂਕਿ ਉਨ੍ਹਾਂ ਨੂੰ ਵੀ ਪਤਾ ਹੈ ਕਿ ਸੰਮਨ ਗੈਰਕਾਨੂੰਨੀ ਹਨ। ਕੀ ਮੈਨੂੰ ਗੈਰਕਾਨੂੰਨੀ ਸੰਮਨਾਂ ਦੀ ਤਾਮੀਲ ਕਰਨੀ ਚਾਹੀਦੀ ਹੈ? ਜੇ ਕਾਨੂੰਨੀ ਸੰਮਨ ਜਾਰੀ ਕੀਤੇ ਜਾਣਗੇ, ਮੈਂ ਉਨ੍ਹਾਂ ਦੀ ਤਾਮੀਲ ਕਰਾਂਗਾ। ਮੇਰੀ ਸਭ ਤੋਂ ਵੱਡੀ ਦੌਲਤ ਮੇਰੀ ਇਮਾਨਦਾਰੀ ਹੈ। ਉਹ ਮੇਰੀ ਦਿੱਖ ਵਿਗਾੜ ਕੇ ਮੈਨੂੰ ਤੋੜਨਾ ਚਾਹੁੰਦੇ ਹਨ।’’ ਕੇਜਰੀਵਾਲ ਨੇ ਕਿਹਾ ਕਿ ਅੱਠ ਮਹੀਨੇ ਪਹਿਲਾਂ ਜਦੋਂ ਸੀਬੀਆਈ ਨੇ ਉਨ੍ਹਾਂ ਨੂੰ ਸੱਦਿਆ ਸੀ ਤੇ ਉਹ ਕੇਂਦਰੀ ਏਜੰਸੀ ਅੱਗੇ ਪੇਸ਼ ਹੋਏ ਸੀ। ਉਨ੍ਹਾਂ ਦਾਅਵਾ ਕੀਤਾ, ‘‘ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਨੂੰ ਸੰਮਨ ਕਿਉਂ ਕੀਤਾ ਜਾ ਰਿਹੈ? ਇਸ ਲਈ ਕਿਉਂਕਿ ਭਾਜਪਾ ਇਹ ਨਹੀਂ ਚਾਹੁੰਦੀ ਕਿ ਮੇਰੇ ਤੋਂ ਪੁੱਛ-ਪੜਤਾਲ ਹੋਵੇ ਬਲਕਿ ਉਹ ਚਾਹੁੰਦੇ ਹਨ ਕਿ ਈਡੀ ਮੈਨੂੰ ਗ੍ਰਿਫਤਾਰ ਕਰੇ।’’ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਆਬਕਾਰੀ ਨੀਤੀ ’ਚ ਕੋਈ ਘੁਟਾਲਾ ਨਹੀਂ ਹੋਇਆ ਜਿਵੇਂ ਕਿ ਦਾਅਵਾ ਕੀਤਾ ਜਾ ਰਿਹਾ ਹੈ। ਜੇਲ੍ਹ ਵਿੱਚ ਬੰਦ ‘ਆਪ’ ਆਗੂਆਂ ਖਿਲਾਫ਼ ਵੀ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ, ‘‘ਮਨੀਸ਼ ਸਿਸੋਦੀਆ, ਸੰਜੈ ਸਿੰਘ ਤੇ ਵਿਜੈ ਨਾਇਰ ਜੇਲ੍ਹ ਵਿੱਚ ਇਸ ਲਈ ਨਹੀਂ ਹਨ ਕਿ ਉਹ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਨ ਬਲਕਿ ਇਸ ਲਈ ਹਨ ਕਿਉਂਕਿ ਉਹ ਭਾਜਪਾ ਵਿਚ ਸ਼ਾਮਲ ਨਹੀਂ ਹੋਏ। ਅਸੀਂ ਉਨ੍ਹਾਂ ਨਾਲ ਲੜ ਰਹੇ ਹਾਂ ਕਿਉਂਕਿ ਅਸੀਂ ਭ੍ਰਿਸ਼ਟਾਚਾਰ ਵਿਚ ਸ਼ਾਮਲ ਨਹੀਂ ਹਾਂ।’’ ਦੱਸਣਾ ਬਣਦਾ ਹੈ ਕਿ ਕੇਜਰੀਵਾਲ ਰਾਜ ਸਭਾ ਚੋਣਾਂ, ਗਣਤੰਤਰ ਦਿਵਸ ਦੀਆਂ ਤਿਆਰੀਆਂ ਤੇ ਜਾਂਚ ਏਜੰਸੀ ਵੱਲੋਂ ਉਨ੍ਹਾਂ ਦੇ ਪੱਤਰ ਦਾ ਕੋਈ ਜਵਾਬ ਨਾ ਦਿੱਤੇ ਜਾਣ ਦੇ ਹਵਾਲੇ ਨਾਲ ਬੁੱਧਵਾਰ ਨੂੰ ਈਡੀ ਅੱਗੇ ਪੇਸ਼ ਨਹੀਂ ਹੋਏ ਸਨ। ‘ਆਪ’ ਆਗੂ ਨੇ ਈਡੀ ਨੂੰ ਲਿਖੇ ਪੱਤਰ ਵਿਚ ਇਹ ਵੀ ਕਿਹਾ ਕਿ ਉਹ ਏਜੰਸੀ ਵੱਲੋਂ ਭੇਜੇ ਕਿਸੇ ਵੀ ਸਵਾਲ ਦਾ ਖੁਸ਼ੀ ਖੁਸ਼ੀ ਜਵਾਬ ਦੇਣ ਲਈ ਤਿਆਰ ਹਨ।

Advertisement

Advertisement