ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੋਕਾਂ ਦੇ ਹੱਕਾਂ ਲਈ ਹੈ ਮੇਰੀ ਲੜਾਈ: ਮਾਨ

09:54 AM May 28, 2024 IST

ਖੇਤਰੀ ਪ੍ਰਤੀਨਿਧ
ਬਰਨਾਲਾ, 27 ਮਈ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਲੋਕਾਂ ਦੇ ਹੱਕਾਂ ਲਈ ਹੈ, ਸਾਰੇ ਵਰਗਾਂ ਲਈ ਬਰਾਬਰ ਅਧਿਕਾਰਾਂ ਵਾਲੇ ਰਾਜ ਦੀ ਸਥਾਪਨਾ ਅਤੇ ਲੋਕਾਂ ਦੀ ਖੁਸ਼ਹਾਲੀ ਹੀ ਉਨ੍ਹਾਂ ਉਦੇਸ਼ ਹੈ। ਵਿਰੋਧੀ ਪਾਰਟੀਆਂ ਕਾਂਗਰਸ, ਭਾਜਪਾ, ਅਕਾਲੀ ਦਲ ਬਾਦਲ ਅਤੇ ਸੱਤਾਧਾਰੀ ‘ਆਪ’ ਪਾਰਟੀ ਨੂੰ ਲੋਕ ਵਿਰੋਧੀ ਪਾਰਟੀਆਂ ਗਰਦਾਨਿਆ। ਅੱਜ ਸ੍ਰੀ ਮਾਨ ਦੇ ਹੱਕ ਵਿੱਚ ਅੱਜ ਪਾਰਟੀ ਦੀ ਲੀਡਰਸ਼ਿਪ, ਵਰਕਰਾਂ, ਸਮਰਥਕਾਂ ਵੱਲੋਂ ਰੋਡ ਸ਼ੋਅ ਕੀਤਾ ਗਿਆ।
ਇਸ ਦੌਰਾਨ ਸਮੂਹ ਆਗੂ ਤੇ ਸਮਰਥਕ 22 ਏਕੜ ਬਰਨਾਲਾ ਵਿੱਚ ਬਣੇ ਪਾਰਟੀ ਦੇ ਚੋਣ ਦਫ਼ਤਰ ਵਿੱਚ ਇਕੱਠੇ ਹੋਏ, ਜਿੱਥੋਂ ਗੱਡੀਆਂ ਦੇ ਕਾਫ਼ਲੇ ਦੇ ਰੂਪ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਰੋਡਸ਼ੋਅ ਦੀ ਸ਼ੁਰੂਆਤ ਹੋਈ। ਇਸ ਉਪਰੰਤ ਰੋਡ ਸ਼ੋਅ ਬਰਨਾਲਾ ਸਦਰ ਬਾਜ਼ਾਰ, ਕਚਹਿਰੀ ਚੌਕ, ਆਈਟੀਆਈ ਚੌਕ, ਫਰਵਾਹੀ, ਧਨੌਲਾ ਤੋਂ ਅੱਗੇ ਹੋਰਨਾਂ ਵਿਧਾਨ ਸਭਾ ਹਲਕਾ ਭਦੌੜ ਤੇ ਮਹਿਲ ਕਲਾਂ ਦੇ ਪਿੰਡਾਂ ਵੱਲ ਰਵਾਨਾ ਹੋਇਆ।

Advertisement

ਲੋਕਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਭਰਵਾਂ ਸਵਾਗਤ

ਸ਼ਹਿਣਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਅੱਜ ਪਾਰਟੀ ਦੀ ਲੀਡਰਸ਼ਿਪ, ਵਰਕਰਾਂ, ਸਮਰੱਥਕਾਂ ਵੱਲੋਂ ਰੋਡ ਸ਼ੋਅ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਹ ਰੋਡਸ਼ੋਅ ਮੌੜ ਨਾਭਾ, ਬੁਰਜ ਫ਼ਤਹਿਗੜ੍ਹ, ਸ਼ਹਿਣਾ, ਵਿਧਾਤੇ, ਭੋਤਨਾ, ਰਾਏਸਰ, ਚੰਨਣਵਾਲ, ਛੀਨੀਵਾਲ ਕਲਾਂ ਹੁੰਦਾ ਹੋਇਆ ਮਹਿਲ ਕਲਾਂ ਪਹੁੰਚ ਕੇ ਸਮਾਪਤ ਹੋਇਆ। ਰੋਡ ਸ਼ੋਅ ਦੌਰਾਨ ਸ੍ਰੀ ਮਾਨ ਨੇ ਖੁੱਲ੍ਹੀ ਗੱਡੀ ਵਿੱਚ ਖੜ੍ਹੇ ਹੋ ਕੇ ਲੋਕਾਂ ਦਾ ਪਿਆਰ ਕਬੂਲਿਆ। ਉਨ੍ਹਾਂ ਕਿਹਾ ਕਿ ਹਲਕੇ ਦੇ ਜਾਗਰੂਕ ਲੋਕ ਸਮਝ ਚੁੱਕੇ ਹਨ ਕਿ ਕਾਂਗਰਸ, ਭਾਜਪਾ, ਅਕਾਲੀ ਦਲ ਬਾਦਲ ਅਤੇ ਸੱਤਾਧਾਰੀ ਪਾਰਟੀ ਸਭ ਲੋਕ ਵਿਰੋਧੀ ਪਾਰਟੀਆਂ ਹਨ।

Advertisement
Advertisement