For the best experience, open
https://m.punjabitribuneonline.com
on your mobile browser.
Advertisement

ਮੁਸਲਮਾਨ ਅੱਜ ਦੇਖਣ ਈਦ ਉਲ ਫ਼ਿਤਰ ਦਾ ਚੰਨ: ਸ਼ਾਹੀ ਇਮਾਮ

07:52 AM Apr 09, 2024 IST
ਮੁਸਲਮਾਨ ਅੱਜ ਦੇਖਣ ਈਦ ਉਲ ਫ਼ਿਤਰ ਦਾ ਚੰਨ  ਸ਼ਾਹੀ ਇਮਾਮ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਅਪਰੈਲ
ਪੰਜਾਬ ਦੇ ਦੀਨੀ ਮਰਕਜ਼ ਜਾਮਾ ਮਸਜਿਦ ਤੋਂ ਪੰਜਾਬ ਦੇ ਸ਼ਾਹੀ ਇਮਾਮ ਅਤੇ ਰੂਅਤੇ ਹਿਲਾਲ ਕਮੇਟੀ ਪੰਜਾਬ (ਚੰਨ ਦੇਖਣ ਵਾਲੀ ਕਮੇਟੀ) ਦੇ ਪ੍ਰਧਾਨ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਪੰਜਾਬ ਭਰ ਦੇ ਮੁਸਲਮਾਨਾਂ ਨੂੰ ਅਪੀਲ ਕੀਤੀ ਕਿ 9 ਅਪਰੈਲ ਨੂੰ ਹਰ ਮੁਸਲਮਾਨ ਈਦ-ਉਲ-ਫ਼ਿਤਰ ਦਾ ਚੰਨ ਵੇਖੇ। ਉਨ੍ਹਾਂ ਕਿਹਾ ਕਿ ਜੇ ਕਿਸੇ ਮੁਸਲਮਾਨ ਨੂੰ ਈਦ-ਉਲ-ਫ਼ਿਤਰ ਦਾ ਚੰਨ ਨਜ਼ਰ ਆ ਜਾਂਦਾ ਹੈ ਤਾਂ ਉਹ ਜਾਮਾ ਮਸਜਿਦ ਲੁਧਿਆਣਾ ਦੇ ਫੋਨ ਨੰਬਰ 0161-2722282 ’ਤੇ ਸੰਪਰਕ ਕਰੇ ਤਾਂ ਕਿ ਈਦ ਦਾ ਐਲਾਨ ਕੀਤਾ ਜਾ ਸਕੇ। ਜੇ 9 ਅਪਰੈਲ ਨੂੰ ਈਦ-ਉਲ-ਫ਼ਿਤਰ ਦਾ ਚੰਨ ਨਜ਼ਰ ਆ ਜਾਂਦਾ ਹੈ ਤਾਂ 10 ਅਪਰੈਲ ਨੂੰ ਈਦ-ਉਲ-ਫ਼ਿਤਰ ਦਾ ਤਿਉਹਾਰ ਮਨਾਇਆ ਜਾਵੇਗਾ। ਜੇ 9 ਅਪਰੈਲ ਨੂੰ ਚੰਨ ਨਜ਼ਰ ਨਹੀਂ ਆਉਂਦਾ ਤਾਂ 11 ਅਪਰੈਲ ਨੂੰ ਈਦ-ਉਲ-ਫ਼ਿਤਰ ਦਾ ਪਵਿੱਤਰ ਦਿਹਾੜਾ ਮਨਾਇਆ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×