ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਸਲਿਮ ਪੁਰਸ਼ ਇੱਕ ਤੋਂ ਵੱਧ ਵਿਆਹ ਰਜਿਸਟਰਡ ਕਰਵਾ ਸਕਦੇ ਹਨ: ਹਾਈ ਕੋਰਟ

07:50 AM Oct 23, 2024 IST

ਮੁੰਬਈ, 22 ਅਕਤੂਬਰ
ਬੰਬੇ ਹਾਈ ਕੋਰਟ ਨੇ ਕਿਹਾ ਹੈ ਕਿ ਮੁਸਲਿਮ ਪੁਰਸ਼ ਇੱਕ ਤੋਂ ਵੱਧ ਵਿਆਹ ਰਜਿਸਟਰਡ ਕਰਵਾ ਸਕਦੇ ਹਨ ਕਿਉਂਕਿ ਉਨ੍ਹਾਂ ਦੇ ਨਿੱਜੀ ਕਾਨੂੰਨ ਇੱਕ ਤੋਂ ਵੱਧ ਵਿਆਹਾਂ ਦੀ ਇਜਾਜ਼ਤ ਦਿੰਦੇ ਹਨ। ਇਹ ਹੁਕਮ ਬੰਬੇ ਹਾਈ ਕੋਰਟ ਨੇ ਇਕ ਮੁਸਲਿਮ ਪੁਰਸ਼ ਦੀ ਪਟੀਸ਼ਨ ’ਤੇ ਸੁਣਾਏ, ਜੋ ਆਪਣੀ ਤੀਜੀ ਪਤਨੀ ਦੇ ਵਿਆਹ ਨੂੰ ਰਜਿਸਟਰਡ ਕਰਵਾਉਣਾ ਚਾਹੁੰਦਾ ਸੀ ਪਰ ਮਹਾਰਾਸ਼ਟਰ ਨਗਰ ਨਿਗਮ ਨੇ ਉਸ ਦਾ ਵਿਆਹ ਰਜਿਸਟਰਡ ਨਹੀਂ ਕੀਤਾ।
ਜਸਟਿਸ ਬੀਪੀ ਕੋਲਾਬਾਵਾਲਾ ਅਤੇ ਸੋਮਸ਼ੇਖਰ ਸੁੰਦਰੇਸਨ ਦੇ ਡਿਵੀਜ਼ਨ ਬੈਂਚ ਨੇ 15 ਅਕਤੂਬਰ ਨੂੰ ਠਾਣੇ ਨਗਰ ਨਿਗਮ ਦੇ ਡਿਪਟੀ ਮੈਰਿਜ ਰਜਿਸਟ੍ਰੇਸ਼ਨ ਦਫ਼ਤਰ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਇਸ ਮੁਸਲਿਮ ਪੁਰਸ਼ ਵੱਲੋਂ ਅਲਜੀਰੀਆ ਦੀ ਇੱਕ ਔਰਤ ਨਾਲ ਤੀਜੇ ਵਿਆਹ ਨੂੰ ਰਜਿਸਟਰ ਕਰਨ ਸਬੰਧੀ ਫੈਸਲਾ ਸੁਣਾਏ। ਇਸ ਵਿਅਕਤੀ ਨੇ ਪਿਛਲੇ ਸਾਲ ਫਰਵਰੀ ਵਿੱਚ ਰਜਿਸਟਰੇਸ਼ਨ ਦਫਤਰ ਵਿਚ ਅਪਲਾਈ ਕੀਤਾ ਸੀ।
ਇਸ ਤੋਂ ਪਹਿਲਾਂ ਦਫਤਰ ਨੇ ਇਸ ਵਿਅਕਤੀ ਦੀ ਅਰਜ਼ੀ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਇਹ ਉਸ ਦਾ ਤੀਜਾ ਵਿਆਹ ਹੈ ਤੇ ਮਹਾਰਾਸ਼ਟਰ ਰੈਗੂਲੇਸ਼ਨ ਆਫ ਮੈਰਿਜ ਬਿਊਰੋ ਐਂਡ ਰਜਿਸਟ੍ਰੇਸ਼ਨ ਆਫ ਮੈਰਿਜ ਐਕਟ ਤਹਿਤ ਸਿਰਫ ਇਕ ਵਿਆਹ ਹੀ ਰਜਿਸਟਰਡ ਹੋ ਸਕਦਾ ਹੈ। ਅਦਾਲਤ ਨੇ ਕਿਹਾ ਕਿ ਮੁਸਲਮਾਨਾਂ ਦੇ ਨਿੱਜੀ ਕਾਨੂੰਨਾਂ ਤਹਿਤ ਉਹ ਇੱਕ ਸਮੇਂ ਵਿੱਚ ਚਾਰ ਪਤਨੀਆਂ ਰੱਖਣ ਦੇ ਹੱਕਦਾਰ ਹਨ। ਰਜਿਸਟਰੇਸ਼ਨ ਦਫਤਰ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਪਟੀਸ਼ਨਰ ਜੋੜੇ ਨੇ ਕੁਝ ਦਸਤਾਵੇਜ਼ ਪੇਸ਼ ਨਹੀਂ ਕੀਤੇ ਸਨ। ਅਦਾਲਤ ਨੇ ਫਿਰ ਪਟੀਸ਼ਨਕਰਤਾਵਾਂ ਨੂੰ ਦੋ ਹਫ਼ਤਿਆਂ ਦੇ ਅੰਦਰ ਸਾਰੇ ਸਬੰਧਤ ਦਸਤਾਵੇਜ਼ ਜਮ੍ਹਾਂ ਕਰਾਉਣ ਦਾ ਨਿਰਦੇਸ਼ ਦਿੱਤਾ। -ਪੀਟੀਆਈ

Advertisement

Advertisement