For the best experience, open
https://m.punjabitribuneonline.com
on your mobile browser.
Advertisement

ਮਸਕ ਦਾ ਸਪੇਸਐਕਸ ਸੁਨੀਤਾ ਵਿਲੀਅਮਜ਼ ਤੇ ਬੈਰੀ ਨੂੰ ਲਿਆਏਗਾ ਵਾਪਸ

06:23 AM Jan 30, 2025 IST
ਮਸਕ ਦਾ ਸਪੇਸਐਕਸ ਸੁਨੀਤਾ ਵਿਲੀਅਮਜ਼ ਤੇ ਬੈਰੀ ਨੂੰ ਲਿਆਏਗਾ ਵਾਪਸ
ਪੁਲਾੜ ਯਾਤਰੀਆਂ ਬੈਰੀ ‘ਬੁਚ’ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਦੀ ਪੁਰਾਣੀ ਤਸਵੀਰ।
Advertisement

ਵਾਸ਼ਿੰਗਟਨ ਡੀਸੀ, 29 ਜਨਵਰੀ
ਐਲਨ ਮਸਕ ਨੇ ‘ਐਕਸ’ ਪੋਸਟ ਵਿੱਚ ਕਿਹਾ ਹੈ, ‘‘ਰਾਸ਼ਟਰਪਤੀ ਨੇ ਸਪੇਸਐਕਸ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ(ਆਈਐੱਸਐੱਸ) ’ਤੇ ਫਸੇ ਦੋ ਪੁਲਾੜ ਯਾਤਰੀਆਂ ਨੂੰ ਜਿੰਨੀ ਜਲਦੀ ਸੰਭਵ ਹੋਵੇ ਘਰ ਲੈ ਕੇ ਆਉਣ ਲਈ ਕਿਹਾ ਹੈ। ਅਸੀਂ ਇਹ ਕੰਮ ਕਰਾਂਗੇ। ਇਹ ਭਿਆਨਕ ਹੈ ਕਿ ਬਾਇਡਨ ਪ੍ਰਸ਼ਾਸਨ ਨੇ ਐਨੇ ਲੰਬੇ ਸਮੇਂ ਤੱਕ ਉਨ੍ਹਾਂ ਨੂੰ ਉੱਥੇ ਛੱਡ ਰੱਖਿਆ।’’
ਇਸ ਪੋਸਟ ਦੇ ਜਵਾਬ ਵਿੱਚ ਰਾਸ਼ਟਰਪਤੀ ਟਰੰਪ ਨੇ ਦੋ ਪੁਲਾੜ ਯਾਤਰੀਆਂ ਬੈਰੀ ‘ਬੁਚ’ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਦੀ ਸ਼ਮੂਲੀਅਤ ਵਾਲੇ ਹਾਲਾਤ ਨਾਲ ਨਜਿੱਠਣ ਦੇ ਢੰਗ ਸਬੰਧੀ ਬਾਇਡਨ ਪ੍ਰਸ਼ਾਸਨ ਪ੍ਰਤੀ ਨਿਰਾਸ਼ਾ ਜ਼ਾਹਿਰ ਕੀਤੀ। ਇਹ ਦੋਵੇਂ ਪੁਲਾੜ ਯਾਤਰੀ 5 ਜੂਨ 2024 ਤੋਂ ਆਈਐੱਸਐੱਸ ’ਤੇ ਫਸੇ ਹੋਏ ਹਨ। ਸੀਬੀਐੱਸ ਨਿਊਜ਼ ਦੀ ਖ਼ਬਰ ਮੁਤਾਬਕ ਇਹ ਪੁਲਾੜ ਯਾਤਰੀ ਪੁਲਾੜ ਵਾਹਨ ਬੋਇੰਗ ਸਟਾਰਲਾਈਨਰ ਵਿੱਚ ਕੋਈ ਦਿੱਕਤ ਆਉਣ ਕਾਰਨ ਆਈਐੱਸਐੱਸ ’ਤੇ ਫਸੇ ਹੋਏ ਹਨ ਅਤੇ ਉਨ੍ਹਾਂ ਦੀ ਧਰਤੀ ’ਤੇ ਵਾਪਸੀ ਵਿੱਚ ਦੇਰ ਹੋ ਗਈ ਹੈ।
ਟਰੰਪ ਨੇ ਬਾਇਡਨ ਪ੍ਰਸ਼ਾਸਨ ’ਤੇ ਪੁਲਾੜ ਯਾਤਰੀਆਂ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ’ਤੇ ਛੱਡ ਕੇ ਆਉਣ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਸਪੇਸਐਕਸ ਦੇ ਸੰਸਥਾਪਕ ਐਲਨ ਮਸਕ ਨੂੰ ਦੋਵੇਂ ਪੁਲਾੜ ਯਾਤਰੀਆਂ ਨੂੰ ਵਾਪਸ ਘਰ ਲੈ ਕੇ ਆਉਣ ਲਈ ਕਿਹਾ। ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ’ਤੇ ਪੋਸਟ ਵਿੱਚ ਟਰੰਪ ਨੇ ਲਿਖਿਆ, ‘‘ਮੈਂ ਸਪੇਸਐਕਸ ’ਤੇ ਸੰਸਥਾਪਕ ਐਲਨ ਮਸਕ ਨੂੰ ਉਨ੍ਹਾਂ ਦੋਵੇਂ ਬਹਾਦਰ ਪੁਲਾੜ ਯਾਤਰੀਆਂ ਨੂੰ ਘਰ ਲੈ ਕੇ ਆਉਣ ਲਈ ਕਿਹਾ ਹੈ, ਜਿਨ੍ਹਾਂ ਨੂੰ ਬਾਇਡਨ ਪ੍ਰਸ਼ਾਸਨ ਵੱਲੋਂ ਪੁਲਾੜ ਵਿੱਚ ਛੱਡ ਦਿੱਤਾ ਗਿਆ ਸੀ। ਉਹ ਪੁਲਾੜ ਸਟੇਸ਼ਨ ’ਤੇ ਕਈ ਮਹੀਨਿਆਂ ਤੋਂ ਇੰਤਜ਼ਾਰ ਕਰ ਰਹੇ ਹਨ। ਐਲਨ ਜਲਦੀ ਹੀ ਪੁਲਾੜ ਦਾ ਰੁਖ਼ ਕਰਨਗੇ। ਆਸ ਹੈ ਕਿ, ਸਭ ਸੁਰੱਖਿਅਤ ਹੋਣਗੇ।’’ -ਏਐੱਨਆਈ

Advertisement

237 ਦਿਨਾਂ ਬਾਅਦ ਤੁਰਨਾ ਭੁੱਲੀ ਸੁਨੀਤਾ ਵਿਲੀਅਮਜ਼

ਨਵੀਂ ਦਿੱਲੀ:

Advertisement

ਪੁਲਾੜ ਵਿੱਚ 237 ਦਿਨਾਂ ਤੋਂ ਫਸੀ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਕਿਹਾ ਕਿ ਉਹ ਇਹ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਤੁਰਨਾ ਕਿਵੇਂ ਹੈ। ਡਬਲਿਊਬੀਜ਼ੈੱਡ- ਟੀਵੀ ਦੀ ਖ਼ਬਰ ਮੁਤਾਬਕ 27 ਜਨਵਰੀ ਨੂੰ ਪੁਲਾੜ ਸਟੇਸ਼ਨ ਤੋਂ ਅਮਰੀਕਾ ਦੇ ਨੀਦਮ ਹਾਈ ਸਕੂਲ ਦੇ ਵਿਦਿਆਰਥੀਆਂ ਨਾਲ ਆਨਲਾਈਨ ਗੱਲਬਾਤ ਕਰਦਿਆਂ 59 ਸਾਲਾ ਸੁਨੀਤਾ ਵਿਲੀਅਮਜ਼ ਨੇ ਕਿਹਾ, ‘‘ਮੈਂ ਇੱਥੇ ਲੰਬੇ ਸਮੇਂ ਤੋਂ ਹਾਂ। ਹੁਣ ਮੈਂ ਇਹ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਕਿਵੇਂ ਤੁਰੀ ਦਾ ਮੈਂ ਲੰਬੇ ਸਮੇਂ ਤੋਂ ਨਾ ਚੱਲੀ ਹਾਂ, ਨਾ ਬੈਠੀ ਹਾਂ ਅਤੇ ਨਾ ਹੀ ਲੰਬੀ ਪਈ ਹਾਂ। ਤੁਸੀਂ ਸਿਰਫ਼ ਅੱਖਾਂ ਬੰਦ ਕਰ ਸਕਦੇ ਹੋ ਅਤੇ ਪੁਲਾੜ ਸਟੇਸ਼ਨ ਵਿੱਚ ਹਵਾ ’ਚ ਤੈਰਦੇ ਰਹਿੰਦੇ ਹੋ।’’ -ਆਈਏਐੱਨਐੱਸ

Advertisement
Author Image

joginder kumar

View all posts

Advertisement