For the best experience, open
https://m.punjabitribuneonline.com
on your mobile browser.
Advertisement

ਮੁਸਕਾਨ ਗਰੀਨ ਮਿਸ਼ਨ ਤੇ ਲਾਇਨਜ਼ ਕਲੱਬ ਨੇ ਮੰਦਰ ਵਿੱਚ ਬੂਟੇ ਲਾਏ

07:54 AM Jul 02, 2024 IST
ਮੁਸਕਾਨ ਗਰੀਨ ਮਿਸ਼ਨ ਤੇ ਲਾਇਨਜ਼ ਕਲੱਬ ਨੇ ਮੰਦਰ ਵਿੱਚ ਬੂਟੇ ਲਾਏ
ਬੂਟੇ ਲਗਾਉਂਦੇ ਹੋਏ ਪ੍ਰਬੰਧਕ ਅਤੇ ਹੋਰ। -ਫੋਟੋ: ਗਿੱਲ/ਰਾਏਕੋਟੀ
Advertisement

ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਰਾਏਕੋਟ, 1 ਜੁਲਾਈ
ਮੁਸਕਾਨ ਗਰੀਨ ਮਿਸ਼ਨ ਅਤੇ ਲਾਇਨਜ਼ ਕਲੱਬ ਰਾਏਕੋਟ ਵੱਲੋਂ ਮੰਦਰ ਸ਼ਿਵਾਲਾ ਖ਼ਾਮ (ਤਲਾਬ ਵਾਲਾ) ਵਿੱਚ ਸਾਂਝੇ ਤੌਰ ‘ਤੇ ਬੂਟੇ ਲਾ ਕੇ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬ੍ਰਹਮ-ਕੁਮਾਰੀ ਈਸ਼ਵਰ ਵਿਸ਼ਵ ਵਿਦਿਆਲਾ ਤੋਂ ਪ੍ਰਵੀਨ ਕੁਮਾਰੀ, ਮੁਸਕਾਨ ਗਰੀਨ ਮਿਸ਼ਨ ਦੇ ਪ੍ਰਧਾਨ ਹੀਰਾ ਲਾਲ ਬਾਂਸਲ, ਸਕੱਤਰ ਇੰਦਰਪਾਲ ਗੋਲਡੀ, ਲਾਇਨਜ਼ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਤ, ਲਾਇਨਜ਼ ਕਲੱਬ ਦੇ ਸਕੱਤਰ ਕੇ.ਕੇ ਸ਼ਰਮਾ ਅਤੇ ਹੋਰ ਆਗੂਆਂ ਨੇ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ। ਮੁਸਕਾਨ ਗਰੀਨ ਮਿਸ਼ਨ ਦੇ ਪ੍ਰਧਾਨ ਹੀਰਾ ਲਾਲ ਬਾਂਸਲ ਨੇ ਕਿਹਾ ਕਿ ਸ਼ਹਿਰ ਨੂੰ ਹਰਾ-ਭਰਾ ਬਣਾਉਣ ਲਈ ਜੋ ਉਪਰਾਲਾ ਸ਼ੁਰੂ ਕੀਤਾ ਹੈ, ਉਸ ਮਿਸ਼ਨ ਨੂੰ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਹੀਰਾ ਲਾਲ ਬਾਂਸਲ ਨੇ ਕਿਹਾ ਕਿ ਸ਼ਹਿਰ ਵਿੱਚ ਬੂਟੇ ਲਾਉਣ ਦੀ ਮੁਹਿੰਮ ਨੂੰ ਹੋਰ ਅੱਗੇ ਵਧਾਉਣ ਲਈ ਬੂਟਿਆਂ ਦੇ ਪਾਲਣ-ਪੋਸ਼ਣ ਦਾ ਵੀ ਪੂਰਾ ਧਿਆਨ ਰੱਖਿਆ ਜਾਵੇਗਾ।

Advertisement

ਪਿੰਡ ਚਕੋਹੀ ਵਿੱਚ ਸੰਸਥਾ ਨੇ 351 ਬੂਟੇ ਲਾਏ

ਖੰਨਾ (ਨਿੱਜੀ ਪੱਤਰ ਪ੍ਰੇਰਕ): ‘ਰੁੱਖ ਲਗਾਓ ਧਰਤੀ ਬਚਾਓ’ ਮੁਹਿੰਮ ਤਹਿਤ ਭਾਈ ਘਨ੍ਹੱਈਆ ਜੀ ਸੇਵਾ ਸੁਸਾਇਟੀ ਦੇ ਮੈਬਰਾਂ ਨੇ ਇੱਥੋਂ ਦੇ ਨੇੜਲੇ ਪਿੰਡ ਚਕੋਹੀ ਵਿੱਚ ਐੱਨਆਰਆਈ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਪਿਤਾ ਪਰਮਜੀਤ ਸਿੰਘ ਦੇ ਸੱਦੇ ’ਤੇ ਬੂਟੇ ਲਾਏ। ਇਸ ਦੌਰਾਨ ਇਤਿਹਾਸਕ ਗੁਰਦੁਆਰਾ ਸਾਹਿਬ, ਪਿੰਡ ਦੀਆਂ ਮੁੱਖ ਸੜਕਾਂ ਤੋਂ ਇਲਾਵਾ ਖੇਡ ਗਰਾਊਂਡ ਵਿੱਚ 351 ਬੂਟੇ ਲਾਏ ਗਏ। ਜਤਿੰਦਰ ਸਿੰਘ ਮਹਿਮੀ ਅਤੇ ਗੁਰਮੀਤ ਸਿੰਘ ਫੌਜੀ ਨੇ ਪਰਿਵਾਰ ਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਅੱਗੇ ਆ ਕੇ ਰੁੱਖ ਲਾਉਣੇ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ। ਪਿੰਡ ਵਾਸੀਆਂ ਨੇ ਇਨ੍ਹਾਂ ਬੂਟਿਆਂ ਦੀ ਸੇਵਾ ਸੰਭਾਲ ਦਾ ਪ੍ਰਣ ਕੀਤਾ। ਪੰਚਾਇਤ ਸਕੱਤਰ ਪ੍ਰੇਮ ਸਿੰਘ ਨੇ ਅਗਲੇ ਪ੍ਰੋਗਰਾਮ ਲਈ ਪਿੰਡ ਅਲੀਪੁਰ ਵਿੱਚ 200 ਬੂਟੇ ਲਾਉਣ ਦਾ ਸੱਦਾ ਦਿੱਤਾ। ਉਪਰੋਕਤ ਮੈਬਰਾਂ ਨੇ ਕਿਹਾ ਕਿ ਦਿਨੋਂ-ਦਿਨ ਗੰਧਲੇ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਾਉਣਾ ਸਮੇਂ ਦੀ ਲੋੜ ਹੈ ਇਸ ਲਈ ਹਰ ਵਿਅਕਤੀ ਘੱਟੋ-ਘੱਟ ਦੋ ਬੂਟੇ ਲਾ ਕੇ ਉਸ ਦੀ ਸੇਵਾ ਕਰੇ। ਇਸ ਮੌਕੇ ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ, ਪ੍ਰੇਮ ਸਿੰਘ, ਜਤਿੰਦਰ ਸਿੰਘ, ਰਾਹੁਲ ਸਾਲਦੀ, ਹਰਦੀਪ ਸਿੰਘ, ਜਸਵੀਰ ਸਿੰਘ, ਕਸ਼ਮੀਰ ਸਿੰਘ ਖਾਲਸਾ, ਗੁਰਮੀਤ ਸਿੰਘ, ਅਨਮੋਲ ਸਿੰਘ, ਸਰਪੰਚ ਜਸਪਾਲ ਸਿੰਘ ਅਤੇ ਧਰਮਿੰਦਰ ਸਿਘ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement