ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੰਸ ਰਾਜ ਹੰਸ ਦੇ ਪ੍ਰਚਾਰ ਦੌਰਾਨ ਉੱਠ ਰਹੀਆਂ ਨੇ ਸੰਗੀਤਕ ਲਹਿਰਾਂ

08:45 AM May 07, 2024 IST
ਚੋਣ ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰ ਹੰਸ ਰਾਜ ਹੰਸ।

ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਮਈ
ਫ਼ਰੀਦਕੋਟ ਰਾਖਵਾਂ ਹਲਕੇ ਤੋਂ ਭਾਜਪਾ ਉਮੀਦਵਾਰ ਗਾਇਕ ਹੰਸ ਰਾਜ ਹੰਸ ਵੱਲੋਂ ਚੋੋਣ ਪ੍ਰਚਾਰ ਦੌਰਾਨ ਸੰਗੀਤਕ ਸੁਰਾਂ ਦੀਆਂ ਲਹਿਰਾਂ ਵੀ ਉੱਠ ਰਹੀਆਂ ਹਨ। ਉਨ੍ਹਾਂ ਚੋਣ ਜਲਸਿਆਂ ਵਿੱਚ ਤੂੰਬੀ ਨਾਲ ਲਾਲ ਚੰਦ ਯਮਲਾ ਜੱਟ ਦੇ ਗੀਤਾਂ ਨਾਲ ਰੰਗ ਬੰਨ੍ਹਿਆ। ਉਹ ਚੋਣ ਪ੍ਰਚਾਰ ਦੌਰਾਨ ਖਾਸ ਵਰਗ ਦਾ ਦਿੱਲ ਜਿੱਤਣ ਲਈ ਵੀ ਆਮ ਲੋਕਾਂ ਜਾਂ ਔਰਤਾਂ ਵਿੱਚ ਬੈਠੇ ਦਿਖਾਈ ਦਿੰਦੇ ਹਨ।
ਭਾਜਪਾ ਉਮੀਦਵਾਰ ਦਾ ਆਖਣਾ ਹੈ ਕਿ ਉਸਨੂੰ ਸਿਆਸੀ ਭਾਸ਼ਣ ਨਹੀਂ ਆਉਂਦਾ। ਉਨ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਵਿਰੋਧ ਕਰ ਰਹੀਆਂ ਕਿਸਾਨ ਬੀਬੀਆਂ ਅੱਗੇ ਸਿਰ ਝਕਾਉਣ ਤੋਂ ਬਾਅਦ ਇਹ ਆਖ ਰਹੇ ਹਨ ਕਿ ‘ਹੁਣ ਜਿੱਤ ਹਾਰ ਦਾ ਵਾਲੀ ਗੁਰੂ ਨਾਨਕ ਜਾਂ ਬਾਬਾ ਸ਼ੇਖ ਫ਼ਰੀਦ, ਮੈਂ ਭੈੜਾ ਨਹੀਂ ਬਣਨਾ’। ਉਹ ਚੋਣ ਪ੍ਰਚਾਰ ਦੌਰਾਨ ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਬਾਰੇ ਗੱਲ ਕਰਦੇ ਆਖਦੇ ਹਨ ਕਿ ਇਸ ਧਰਤੀ ’ਤੇ ਹੀ ਬਾਬਾ ਸ਼ੇਖ ਫ਼ਰੀਦ, ਸ਼ਾਹ ਹੁਸੈਨ ਤੇ ਬਾਬਾ ਬੁੱਲ੍ਹੇ ਸ਼ਾਹ ਨੇ ਉਸ ਪ੍ਰਮਾਤਮਾ ਦੀ ਉਸਤਤ ਵਿੱਚ ਕਾਫ਼ੀਆਂ ਦੀ ਰਚਨਾ ਕੀਤੀ ਜੋ ਸੂਫ਼ੀ ਸੰਗੀਤ ਰੂਪ ਵਿੱਚ ਮਸ਼ਹੂਰ ਹੋਈਆਂ। ਉਹ ਇਹ ਵੀ ਆਖਦੇ ਹਨ ਕਿ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਦੂਤ ਵਜੋਂ ਇੱਥੇ ਭੇਜਿਆ ਹੈ। ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਦਾ ਕਿਸਾਨ ਸਮੱਸਿਆਵਾਂ ਵਿੱਚ ਘਿਰਿਆ ਹੋਇਆ ਹੈ।

Advertisement

Advertisement