For the best experience, open
https://m.punjabitribuneonline.com
on your mobile browser.
Advertisement

ਮੂਸੇਵਾਲਾ ਦਾ ਅੱਠਵਾਂ ਗੀਤ ‘ਅਟੈਚ’ 30 ਨੂੰ ਹੋਵੇਗਾ ਰਿਲੀਜ਼

08:32 AM Aug 23, 2024 IST
ਮੂਸੇਵਾਲਾ ਦਾ ਅੱਠਵਾਂ ਗੀਤ ‘ਅਟੈਚ’ 30 ਨੂੰ ਹੋਵੇਗਾ ਰਿਲੀਜ਼
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 22 ਅਗਸਤ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਗੀਤ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਹ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਪਰਿਵਾਰ ਵੱਲੋਂ ਸਾਂਝੀ ਕੀਤੀ ਗਈ ਹੈ। ਗੀਤ 30 ਅਗਸਤ ਨੂੰ ਰਿਲੀਜ਼ ਹੋਵੇਗਾ ਜਿਸ ਦੀ ਜਾਣਕਾਰੀ ਨਸ਼ਰ ਹੋਣ ਤੋਂ ਬਾਅਦ ਮੂਸੇਵਾਲਾ ਦੇ ਪ੍ਰਸ਼ੰਸਕਾਂ ’ਚ ਖੁਸ਼ੀ ਦੀ ਲਹਿਰ ਹੈ।
ਗੀਤ ਦਾ ਪੋਸਟਰ ਮੂਸੇਵਾਲਾ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਅਪਲੋਡ ਕੀਤਾ ਗਿਆ ਹੈ ਤੇ ਇਸ ਨੂੰ ਸਟੀਲ ਬੈਂਗਲਜ਼ ਅਤੇ ਫਰੇਡੋ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦਾ ਇਹ ਤੀਜਾ ਗੀਤ ਹੈ ਜੋ ਇਸ ਸਾਲ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦੇ ਬੋਲ ਜਾਂ ਹੋਰ ਜਾਣਕਾਰੀ ਹਾਲੇ ਤਕ ਸਾਂਝੀ ਨਹੀਂ ਕੀਤੀ ਗਈ। ਇਸ ਸਾਲ ਦੇ ਸ਼ੁਰੂ ਵਿੱਚ ਮੂਸੇਵਾਲਾ ਦਾ ਸੰਨੀ ਮੈਲਟਨ ਨਾਲ ਪਹਿਲਾ ਗੀਤ ਰਿਲੀਜ਼ ਹੋਇਆ ਸੀ। ਗੀਤ ਦਾ ਨਾਂ 410 ਸੀ ਜਦਕਿ ਜੂਨ ਮਹੀਨੇ ਵਿੱਚ ਬ੍ਰਿਟਿਸ਼ ਗਾਇਕ ਅਤੇ ਰੈਪਰ ਸਟੀਫਲੋਨ ਡੌਨ ਨਾਲ ਦੂਜਾ ਗੀਤ ਰਿਲੀਜ਼ ਹੋਇਆ ਸੀ ਜਿਸਦਾ ਨਾਮ ‘ਡਾਇਲੇਮਾ’ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਹਿਲਾਂ ਹੀ ਦਾਅਵਾ ਕਰ ਚੁੱਕੇ ਹਨ ਕਿ ਸਿੱਧੂ ਮੂਸੇਵਾਲਾ ਦੇ ਇੰਨੇ ਗੀਤ ਤਿਆਰ ਹਨ ਕਿ ਉਹ ਅਗਲੇ 10 ਸਾਲਾਂ ਤੱਕ ਰਿਲੀਜ਼ ਹੋ ਸਕਦੇ ਹਨ। ਉਧਰ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਨੂੰ ਲੈ ਕੇ ਮਾਪਿਆਂ ਅਤੇ ਉਸ ਦੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ‘ਐੱਸਵਾਈਐੱਲ’, ‘ਵਾਰ’, ‘ਵਾਚ-ਆਊਟ’, ‘ਮੋਰਨੀ’, ‘ਮੇਰਾ ਨਾਮ’ ਗੀਤ ਰਿਲੀਜ਼ ਹੋ ਚੁੱਕੇ ਹਨ।

Advertisement
Advertisement
Author Image

joginder kumar

View all posts

Advertisement