For the best experience, open
https://m.punjabitribuneonline.com
on your mobile browser.
Advertisement

Murshidabad violence ਸੀਨੀਅਰ ਬੀਐੱਸਐੱਫ ਅਧਿਕਾਰੀਆਂ ਵੱਲੋਂ ਮੁਰਸ਼ਿਦਾਬਾਦ ’ਚ ਹਿੰਸਾ ਦੇ ਝੰਬੇ ਇਲਾਕਿਆਂ ਦਾ ਦੌਰਾ

07:59 PM Apr 14, 2025 IST
murshidabad violence ਸੀਨੀਅਰ ਬੀਐੱਸਐੱਫ ਅਧਿਕਾਰੀਆਂ ਵੱਲੋਂ ਮੁਰਸ਼ਿਦਾਬਾਦ ’ਚ ਹਿੰਸਾ ਦੇ ਝੰਬੇ ਇਲਾਕਿਆਂ ਦਾ ਦੌਰਾ
ਬੀਐੈੱਸਐੱਫ ਦੇ ਸੀਨੀਅਰ ਅਧਿਕਾਰੀ ਹਿੰਸਾ ਦੇ ਝੰਬੇ ਇਲਾਕਿਆਂ ਵਿਚ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਹੋਏ। ਫੋਟੋ: ਪੀਟੀਆਈ
Advertisement

ਕੋਲਕਾਤਾ, 14 ਅਪਰੈਲ
Murshidabad violence ਬੀਐੱਸਐੱਫ ਦੇ ਸੀਨੀਅਰ ਅਧਿਕਾਰੀਆਂ ਨੇ ਸੋਮਵਾਰ ਨੂੰ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਉਨ੍ਹਾਂ ਸਥਾਨਕ ਲੋਕਾਂ ਨੂੰ ਸ਼ਾਂਤੀ ਬਹਾਲੀ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਲੋੜੀਂਦੀ ਸਹਾਇਤਾ ਦਾ ਭਰੋਸਾ ਦਿੱਤਾ।

Advertisement

ਬੀਐੱਸਐੱਫ ਦੇ ਵਫ਼ਦ ਨੇ ਵਧੀਕ ਡਾਇਰੈਕਟਰ ਜਨਰਲ (ਪੂਰਬੀ) ਰਵੀ ਗਾਂਧੀ ਦੀ ਅਗਵਾਈ ਹੇਠ ਸੂਤੀ, ਸ਼ਮਸ਼ੇਰਗੰਜ ਅਤੇ ਧੂਲੀਅਨ ਦਾ ਦੌਰਾ ਕੀਤਾ, ਜੋ ਮੁਸਲਿਮ ਬਹੁਗਿਣਤੀ ਵਾਲੇ ਜ਼ਿਲ੍ਹੇ ਦੇ ਸਭ ਤੋਂ ਵੱਧ ਪ੍ਰਭਾਵਿਤ ਇਲਾਕਿਆਂ ਵਿੱਚੋਂ ਹਨ ਅਤੇ ਜਿੱਥੇ ਹਫਤੇ ਦੇ ਅੰਤ ਵਿੱਚ ਵਿਆਪਕ ਹਿੰਸਾ ਦੇਖਣ ਨੂੰ ਮਿਲੀ ਸੀ।

Advertisement
Advertisement

ਗਾਂਧੀ ਨੇ ਦੌਰੇ ਮਗਰੋਂ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਅਸੀਂ ਲੋਕਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ। ਅਸੀਂ ਸਥਾਨਕ ਲੋਕਾਂ ਅਤੇ ਉੱਥੇ ਤਾਇਨਾਤ ਸਾਡੇ ਜਵਾਨਾਂ ਨਾਲ ਵੀ ਗੱਲਬਾਤ ਕੀਤੀ। ਸਥਿਤੀ ਹੌਲੀ-ਹੌਲੀ ਆਮ ਵਾਂਗ ਹੋ ਰਹੀ ਹੈ।’’

ਗਾਂਧੀ ਨੇ ਕਿਹਾ ਕਿ ਪੱਛਮੀ ਬੰਗਾਲ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਹੋਈ ਹੈ ਅਤੇ ਖੇਤਰ ਵਿੱਚ ਗਸ਼ਤ ਵਧਾਉਣ ਲਈ ਇੱਕ ‘ਸਾਂਝੀ ਰਣਨੀਤੀ’ ਘੜੀ ਗਈ ਹੈ। ਉਨ੍ਹਾਂ ਕਿਹਾ, ‘‘ਅਸੀਂ ਖੇਤਰ ਵਿੱਚ ਹਾਲਾਤ ਆਮ ਵਾਂਗ ਬਣਾਉਣ ਲਈ ਸੂਬਾਈ ਪੁਲੀਸ ਨਾਲ ਨੇੜਿਓਂ ਤਾਲਮੇਲ ਤਹਿਤ ਕੰਮ ਕਰ ਰਹੇ ਹਾਂ।’’

ਇਸ ਦੌਰਾਨ ਭਾਜਪਾ ਨੇਤਾ ਸੁਵੇਂਦੂ ਅਧਿਕਾਰੀ ਵੱਲੋਂ ਦਾਇਰ ਪਟੀਸ਼ਨ ’ਤੇ ਕਾਰਵਾਈ ਕਰਦੇ ਹੋਏ ਕਲਕੱਤਾ ਹਾਈ ਕੋਰਟ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ (ਸੀਏਪੀਐਫ) ਦੀ ਤਾਇਨਾਤੀ ਦੇ ਹੁਕਮ ਦਿੱਤੇ ਹਨ। -ਪੀਟੀਆਈ

Advertisement
Tags :
Author Image

Advertisement