ਮੁਰਮੂ ਭਲਕੇ 17 ਬੱਚਿਆਂ ਨੂੰ ਬਾਲ ਪੁਰਸਕਾਰਾਂ ਨਾਲ ਕਰਨਗੇ ਸਨਮਾਨਿਤ
06:32 AM Dec 25, 2024 IST
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਵੀਰਵਾਰ ਨੂੰ 17 ਬੱਚਿਆਂ ਨੂੰ ‘ਪ੍ਰਧਾਨ ਮੰਤਰੀ ਕੌਮੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕਰਨਗੇ। ਵੀਰ ਬਾਲ ਦਿਵਸ ’ਤੇ ਬੱਚਿਆਂ ਨੂੰ ਇਹ ਪੁਰਸਕਾਰ ਕਲਾ ਤੇ ਸੱਭਿਆਚਾਰ, ਬਹਾਦਰੀ, ਨਵੀਨਤਾ, ਵਿਗਿਆਨ ਤੇ ਟੈਕਨਾਲੋਜੀ, ਸਮਾਜ ਸੇਵਾ, ਖੇਡਾਂ ਤੇ ਵਾਤਾਵਰਨ ਖੇਤਰ ’ਚ ਪ੍ਰਾਪਤੀਆਂ ਲਈ ਦਿੱਤਾ ਜਾਵੇਗਾ। -ਪੀਟੀਆਈ
Advertisement
Advertisement