For the best experience, open
https://m.punjabitribuneonline.com
on your mobile browser.
Advertisement

ਮੁਰਮੂ ਤੇ ਮੋਦੀ ਵੱਲੋਂ ਰਾਤਰੀ ਭੋਜ ’ਚ ਜੀ20 ਦੇ ਆਗੂਆਂ ਦਾ ਸਵਾਗਤ

07:35 AM Sep 10, 2023 IST
ਮੁਰਮੂ ਤੇ ਮੋਦੀ ਵੱਲੋਂ ਰਾਤਰੀ ਭੋਜ ’ਚ ਜੀ20 ਦੇ ਆਗੂਆਂ ਦਾ ਸਵਾਗਤ
ਰਾਤਰੀ ਭੋਜ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ,। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 9 ਸਤੰਬਰ
ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਸੰਮੇਲਨ ਵਾਲੀ ਥਾਂ ’ਤੇ ਭਾਰਤ ਮੰਡਪਮ ਵਿੱਚ ਸ਼ਾਨਦਾਰ ਰਾਤਰੀ ਭੋਜ ’ਚ ਜੀ20 ਦੇ ਆਗੂਆਂ ਤੇ ਡੈਲੀਗੇਟਾਂ ਦਾ ਸਵਾਗਤ ਕੀਤਾ। ਰਾਤਰੀ ਭੋਜ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਇਕ ਮੰਚ ’ਤੇ ਮਹਿਮਾਨਾਂ ਦਾ ਸਵਾਗਤ ਕੀਤਾ, ਜਿਸ ਦੇ ਪਿਛੋਕੜ ਵਿੱਚ ਬਿਹਾਰ ਦੀ ਨਾਲੰਦਾ ਯੂਨੀਵਰਸਿਟੀ ਦੇ ਪੁਰਾਤਨ ਅੰਸ਼ ਅਤੇ ਭਾਰਤ ਦੀ ਪ੍ਰਧਾਨਗੀ ਵਿੱਚ ਜੀ20 ਦੇ ਥੀਮ ‘ਵਾਸੂਧੈਵ ਕੁਟੁੰਬਕਮ - ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ’ ਨੂੰ ਦਰਸਾਇਆ ਗਿਆ ਸੀ।

Advertisement

ਰਾਤਰੀ ਭੋਜ ਮੌਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਡਬਲਯੂਟੀਓ ਡਾਇਰੈਕਟਰ ਜਨਰਲ ਨਗੋਜ਼ੀ ਓਕੋਂਜੋ ਇਵੀਆਲਾ। -ਫੋਟੋ: ਪੀਟੀਆਈ

ਨਾਲੰਦਾ ਯੂਨੀਵਰਸਿਟੀ ਦੇ ਪੁਰਾਤਨ ਅੰਸ਼ ਯੂਨੈਸਕੋ ਦੀ ਵਿਸ਼ਵ ਧਰੋਹਰ ਦੀ ਸੂਚੀ ਵਿੱਚ ਸ਼ਾਮਲ ਹਨ। ਇਹ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ’ਚੋਂ ਇਕ ਸੀ। ਰਾਸ਼ਟਰਪਤੀ ਮੁਰਮੂ ਭਾਰਤ ਮੰਡਪਮ ਵਿੱਚ ਜੀ20 ਆਗੂਆਂ, ਕੌਮਾਂਤਰੀ ਡੈਲੀਗੇਟਾਂ ਅਤੇ ਹੋਰ ਸ਼ਖ਼ਸੀਅਤਾਂ ਲਈ ਰਸਮੀ ਰਾਤਰੀ ਭੋਜ ਦੀ ਮੇਜ਼ਬਾਨੀ ਕਰ ਰਹੇ ਸਨ। ਨਵੇਂ ਬਣੇ ਕੌਮਾਂਤਰੀ ਸੰਮੇਲਨ ਤੇ ਪ੍ਰਦਰਸ਼ਨੀ ਕੇਂਦਰ ਅਤੇ ਇਸ ਤੋਂ ਬਾਅਦ ਹਰੇ-ਭਰੇ ਲਾਅਨ ਰਾਤ ਵਿੱਚ ਰੰਗੀਨ ਰੋਸ਼ਨੀ ਨਾਲ ਰੁਸਨਾਉਂਦੇ ਨਜ਼ਰ ਆਏ ਅਤੇ ਇਸ ਦੇ ਫੁਹਾਰਿਆਂ ਤੇ ਅਤਿ-ਆਧੁਨਿਕ ਇਮਾਰਤ ਦੇ ਸਾਹਮਣੇ ਰੱਖੀ ‘ਨਟਰਾਜ’ ਦੀ ਮੂਰਤੀ ਨੇ ਰਾਤਰੀ ਭੋਜ ਵਾਲੀ ਜਗ੍ਹਾ ਨੂੰ ਹੋਰ ਵੀ ਸੁੰਦਰ ਬਣਾ ਦਿੱਤਾ। ਪਹਿਲਾਂ ਪਹੁੰਚਣ ਵਾਲਿਆਂ ਵਿੱਚ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼, ਭਾਰਤੀ ਰਵਾਇਤੀ ਪੁਸ਼ਾਕ ਸਲਵਾਰ-ਕੁੜਤਾ ਪਹਿਨੇ ਹੋਏ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੀ ਪ੍ਰਬੰਧ ਨਿਰਦੇਸ਼ਕ ਤੇ ਚੇਅਰਮੈਨ ਕ੍ਰਿਸਟਲੀਨਾ ਜੌਰਜੀਵਾ, ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਅਤੇ ਉਨ੍ਹਾਂ ਦੀ ਪਤਨੀ ਰਿਤੂ ਬੰਗਾ ਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਪ੍ਰਗਤੀ ਮੈਦਾਨ ਵਿੱਚ ਸ਼ਾਮਲ ਸਨ। ਜੀ20 ਸੰਮੇਲਨ ਸ਼ਨਿਚਰਵਾਰ ਨੂੰ ਭਾਰਤ ਮੰਡਪਮ ਵਿੱਚ ਸ਼ੁਰੂ ਹੋਇਆ ਅਤੇ ਇਹ ਐਤਵਾਰ ਨੂੰ ਸਮਾਪਤ ਹੋਵੇਗਾ।ਇਸ ਦੌਰਾਨ ਰਾਸ਼ਟਰਪਤੀ ਮੁਰਮੂ ਅਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮੰਚ ’ਤੇ ਇਕ-ਦੂਜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਮਹਿਮਾਨਾਂ ਨੂੰ ਵਿਭਿੰਨ ਰਸੋਈ ਪਰੰਪਰਾ ਦਰਸਾਉਂਦੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਵਰਤਾਏ ਗਏ।

ਆਈਐੱਮਐੱਫ ਦੀ ਐੱਮਡੀ ਕਿ੍ਰਸਟਲੀਨਾ ਜੌਰਜੀਵਾ ਨਾਲ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ।

ਰਾਸ਼ਟਰ ਮੁਖੀਆਂ ਦੀਆਂ ਪਤਨੀਆਂ ਨੂੰ ਦੁਪਹਿਰ ਦਾ ਭੋਜਨ ਪਰੋਸਿਆ: ਜੀ-20 ਸਿਖਰ ਸੰਮੇਲਨ ’ਚ ਸ਼ਾਮਲ ਹੋਏ ਵੱਖ ਵੱਖ ਦੇਸ਼ਾਂ ਦੇ ਆਗੂਆਂ ਦੀਆਂ ਪਤਨੀਆਂ ਤੇ ਪ੍ਰਥਮ ਮਹਿਲਾਵਾਂ ਨੂੰ ਅੱਜ ਇਥੇ ਜੈਪੁਰ ਹਾਊਸ ਵਿੱਚ ਦੁਪਹਿਰ ਦਾ ਭੋਜਨ ਪਰੋਸਿਆ ਗਿਆ। ਭੋਜਨ ਦੀਆਂ ਕਈ ਵੰਨਗੀਆਂ ਮੋਟੇ ਅਨਾਜ (ਜਵਾਰ, ਬਾਜਰਾ) ਨਾਲ ਤਿਆਰ ਕੀਤੀਆਂ ਗਈਆਂ ਸਨ। ਸੂਤਰਾਂ ਅਨੁਸਾਰ ਭੋਜਨ ਉਪਰੰਤ ਉਨ੍ਹਾਂ ਨੂੰ ਰਾਸ਼ਟਰੀ ਆਧੁਨਿਕ ਕਲਾ ਮਿਊਜ਼ੀਅਮ (ਐੱਨਜੀਐੱਮਏ) ਵਿੱਚ ਲਗਾਈ ਗਈ ਕਲਾਕ੍ਰਿਤਾਂ ਦੀ ਪ੍ਰਦਰਸ਼ਨੀ ਵੀ ਦਿਖਾਈ ਗਈ। ਇਹ ਪ੍ਰਦਰਸ਼ਨੀ ਵਿਸ਼ੇਸ਼ ਤੌਰ ’ਤੇ ਇਨ੍ਹਾਂ ਅਹਿਮ ਮਹਿਮਾਨਾਂ ਲਈ ਲਗਾਈ ਗਈ ਸੀ। -ਪੀਟੀਆਈ

Advertisement
Author Image

Advertisement
Advertisement
×