For the best experience, open
https://m.punjabitribuneonline.com
on your mobile browser.
Advertisement

ਪਟਿਆਲਾ ’ਚ ਸਿੱਖ ਚਿੰਤਕ ਬਾਬਾ ਬਖਸ਼ੀਸ਼ ਸਿੰਘ ’ਤੇ ਕਾਤਲਾਨਾ ਹਮਲਾ

04:37 PM Dec 29, 2024 IST
ਪਟਿਆਲਾ ’ਚ ਸਿੱਖ ਚਿੰਤਕ ਬਾਬਾ ਬਖਸ਼ੀਸ਼ ਸਿੰਘ ’ਤੇ ਕਾਤਲਾਨਾ ਹਮਲਾ
ਸਿੱਖ ਚਿੰਤਕ ਬਖਸ਼ੀਸ਼ ਸਿੰਘ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਦਸੰਬਰ
ਸਿੱਖ ਚਿੰਤਕ ਬਾਬਾ ਬਖਸ਼ੀਸ਼ ਸਿੰਘ ’ਤੇ ਸ਼ਨਿੱਚਰਵਾਰ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱੱਲੋਂ ਕਾਤਲਾਨਾ ਹਮਲਾ ਕੀਤਾ ਗਿਆ। ਹਮਲੇ ਵਿਚ ਭਾਵੇਂ ਉਹ ਵਾਲ ਵਾਲ ਬਚ ਗਏ, ਪਰ ਇਸ ਦੌਰਾਨ ਇਕ ਗੋਲੀ ਉਨ੍ਹਾਂ ਦੀ ਕਾਰ ਵਿਚ ਵੱਜੀ। ਜਾਣਕਾਰੀ ਅਨੁਸਾਰ ਬਾਬਾ ਬਖਸ਼ੀਸ ਸਿੰਘ ਲੰਘੀ ਅੱਧੀ ਰਾਤ ਨੂੰ ਸਮਾਣਾ ਨੇੜਲੇ ਆਪਣੇ ਪਿੰਡ ਨਿਜਾਮਨੀਵਾਲਾ ਤੋਂ ਕਾਰ ਰਾਹੀਂ ਪਟਿਆਲਾ ਸਥਿਤ ਘਰ ਵਾਪਸ ਪਰਤ ਰਹੇ ਸਨ। ਇਸ ਦੌਰਾਨ ਨਵੇਂ ਬੱਸ ਸਟੈਂਡ ਕੋਲ਼ ਪੁੱਜੇ ਤਾਂ ਤਿੰਨ ਕਾਰਾਂ ਉਨ੍ਹਾਂ ਦੀ ਕਾਰ ਦਾ ਪਿੱਛਾ ਕਰਨ ਲੱਗੀਆਂ। ਇਨ੍ਹਾਂ ਵਿਚੋਂ ਇੱਕ ਕਾਰ ਨੇ ਉਨ੍ਹਾਂ ਨੂੰ ਫੇਟ ਵੀ ਮਾਰੀ, ਪਰ ਉਨ੍ਹਾਂ ਨੇ ਡਰਾਈਵਰ ਨੇ ਕਾਰ ਤੇਜ਼ ਕਰ ਲਈ। ਹਮਲਾਵਰਾਂ ਵਿਚੋਂ ਇੱਕ ਨੇ ਉਨ੍ਹਾਂ ’ਤੇ ਗੋਲੀ ਚਲਾਈ, ਜੋ ਕਾਰ ਦੇ ਇੰਜਣ ’ਚ ਜਾ ਵੱਜੀ ਤੇ ਉਹ ਬਚ ਕੇ ਨਿਕਲ ਗਏ। ਇਸ ਮਗਰੋਂ ਹਮਲਾਵਰ ਵੀ ਫ਼ਰਾਰ ਹੋ ਗਏ। ਥਾਣਾ ਅਰਬਨ ਅਸਟੇਟ ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸਕਾਰਪੀਓ, ਬ੍ਰੇਜ਼ਾ ਅਤੇ ਸਵਿਫਟ ਕਾਰ ’ਚ ਸਵਾਰ ਸਨ। ਇਸ ਸਬੰਧੀ ਐੱਸਐੱਸਪੀ ਡਾ. ਨਾਨਕ ਸਿੰਘ ਦੀ ਨਿਗਰਾਨੀ ਅਤੇ ਐੱਸਪੀ ਸਿਟੀ ਸਰਫਰਾਜ ਆਲਮ, ਏਸਪੀ (ਡੀ) ਵਿਭਬ ਚੌਧਰੀ ਦੀ ਅਗਵਾਈ ਹੇਠਾਂ ਸੀਆਈਏ ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਅਤੇ ਅਰਬਨ ਅਸਟੇਟ ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਸਮੇਤ ਹੋਰ ਪੁਲੀਸ ਫੋਰਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਕੈਪਸ਼ਨ: ਬਾਬਾ ਬਖਸ਼ੀਸ਼ ਸਿੰਘ

Advertisement

Advertisement
Advertisement
Author Image

Advertisement