For the best experience, open
https://m.punjabitribuneonline.com
on your mobile browser.
Advertisement

ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

07:08 AM May 14, 2024 IST
ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ
Advertisement

ਪੱਤਰ ਪ੍ਰੇਰਕ
ਟੋਹਾਣਾ, 13 ਮਈ
ਇੱਥੇ ਰੇਲਵੇ ਲਾਈਨ ਤੋਂ ਪਾਰ ਰਾਜਨਗਰ ਬਸਤੀ ਵਿੱਚੋਂ ਪੁਲੀਸ ਨੇ ਇੱਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੀ ਜੇਬ ਵਿੱਚੋਂ ਮਿਲੇ ਆਧਾਰ ਕਾਰਡ ਅਨੁਸਾਰ ਨੌਜਵਾਨ ਦੀ ਸ਼ਨਾਖ਼ਤ ਕਰਮਜੀਤ (32) ਵਾਸੀ ਪਿੰਡ ਇੰਦਾਛੋਈ ਵਜੋਂ ਹੋਣ ’ਤੇ ਪੁਲੀਸ ਨੇ ਪਰਿਵਾਰ ਨੂੰ ਸੂਚਨਾ ਦਿੱਤੀ। ਰਾਤ ਕਰੀਬ ਦੋ ਵਜੇ ਸੂਚਨਾ ਮਿਲਣ ’ਤੇ ਪਰਿਵਾਰਕ ਮੈਂਬਰ ਘਟਨਾ ਸਥਾਨ ’ਤੇ ਪੁੱਜੇ ਅਤੇ ਉਨ੍ਹਾਂ ਸ਼ਨਾਖ਼ਤ ਕਰਦਿਆਂ ਕਿਹਾ ਕਿ ਕਰਮਜੀਤ ਸਿੰਘ ਬਿਜਲੀ ਉਪਕਰਨ ਠੀਕ ਕਰਨ ਦਾ ਕੰਮ ਕਰਦਾ ਸੀ ਤੇ ਕੰਮ ’ਤੇ ਜਾਣ ਦਾ ਕਹਿ ਕੇ ਘਰੋਂ ਨਿਕਲਿਆ ਸੀ। ਪੁਲੀਸ ਮੁਤਾਬਿਕ ਕਰਮਜੀਤ ਦੀ ਛਾਤੀ ਤੇ ਢਿੱਡ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਹਨ। ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਟੋਹਾਣਾ ਭੇਜ ਦਿੱਤੀ ਤੇ ਪਿਤਾ ਕਰਨੈਲ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਹੱਤਿਆਰਿਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।

Advertisement

Advertisement
Author Image

Advertisement
Advertisement
×