For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਦਾ ਕਤਲ: ਪੀੜਤ ਪਰਿਵਾਰ ਵੱਲੋਂ ਧੂਰੀ ਥਾਣੇ ਅੱਗੇ ਧਰਨਾ

08:41 AM May 05, 2024 IST
ਨੌਜਵਾਨ ਦਾ ਕਤਲ  ਪੀੜਤ ਪਰਿਵਾਰ ਵੱਲੋਂ ਧੂਰੀ ਥਾਣੇ ਅੱਗੇ ਧਰਨਾ
ਧੂਰੀ ਥਾਣੇ ਅੱਗੇ ਧਰਨਾ ਦਿੰਦੇ ਹੋਏ ਪੀੜਤ ਪਰਿਵਾਰ ਤੇ ਹੋਰ।
Advertisement

ਹਰਦੀਪ ਸਿੰਘ ਸੋਢੀ/ਪਵਨ ਵਰਮਾ
ਧੂਰੀ, 4 ਮਈ
ਇੱਥੋਂ ਦੇ ਦੋਹਲਾ ਫਾਟਕ ਕੋਲ ਪੈਂਦੇ ਮੰਦਰ ਦੇ ਹਵਨ ਕੁੰਡ ਵਿੱਚੋਂ ਪਿਛਲੇ ਦਿਨੀਂ ਮਿਲੀ ਨੌਜਵਾਨ ਦੀ ਲਾਸ਼ ਮਗਰੋਂ ਸ਼ਹਿਰ ਅੰਦਰ ਮਾਹੌਲ ਤਣਾਅਪੂਰਨ ਬਣ ਗਿਆ। ਕਤਲ ਹੋਏ ਨੌਜਵਾਨ ਸੁਦੀਪ ਉਰਫ ਨੰਦ ਦੇ ਪਰਿਵਾਰ ਵੱਲੋਂ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਧੂਰੀ ਥਾਣੇ ਅੱਗੇ ਧਰਨਾ ਵੀ ਲਾਇਆ।

Advertisement


ਇਸ ਮੌਕੇ ਮ੍ਰਿਤਕ ਸੁਦੀਪ ਦੀ ਭੈਣ ਭਾਰਤੀ ਨੇ ਕਿਹਾ ਕਿ ਉਸ ਦੇ ਭਰਾ ਦਾ ਕਤਲ ਕੀਤਾ ਗਿਆ ਹੈ। ਕਾਤਲਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਜੇ ਇਸ ਤਰ੍ਹਾਂ ਨਾ ਹੋਇਆ ਤਾਂ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਦੂਸਰੇ ਪਾਸੇ ਸ਼ਹਿਰ ਦੇ ਸਮਾਜ ਸੇਵੀ ਆਗੂ ਦਿਆਲ ਨੰਦਾ ਤੇ ਕਾਂਗਰਸੀ ਆਗੂ ਸ਼ੁਭਮ ਸ਼ਰਮਾ ਵੱਲੋਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਇਸ ਘਟਨਾ ਦੇ ਰੋਸ ਵਜੋਂ ਤੇ ਪੀੜਤ ਪਰਿਵਾਰ ਨੂੰ ਇਨਸਾਫ ਦੁਆਉਣ ਲਈ ਅਪਣੇ ਵਪਾਰ ਬੰਦ ਰੱਖਣ।
ਇਸ ਸਬੰਧੀ ਧੂਰੀ ਦੇ ਐੱਸਐੱਚਓ ਸੌਰਭ ਸੱਭਰਵਾਲ ਨੇ ਕਿਹਾ ਕਿ ਸੁਦੀਪ ਜੋ ਧੂਰੀ ਦੇ ਦੋਹਲਾ ਫਾਟਕ ਕੋਲ ਪੈਂਦੇ ਬਗਲਾ ਮੁਖੀ ਮੰਦਰ ਵਿੱਚ ਆਉਂਦਾ ਰਹਿੰਦਾ ਸੀ ਪਰ ਕਿਸੇ ਕਾਰਨ ਮੰਦਰ ਦੇ ਪੁਜਾਰੀਆਂ ਨੇ ਮਿਲ ਕੇ ਉਸ ਦਾ ਕਥਿਤ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਮੰਦਰ ਵਿੱਚਲੇ ਹਵਨ ਕੁੰਡ ਵਿੱਚ ਦੱਬ ਦਿੱਤੀ। ਉਨ੍ਹਾਂ ਕਿਹਾ ਕਿ ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਪੁਜਾਰੀਆਂ ਖ਼ਿਲਾਫ਼ ਕੇਸ ਦਰਜ ਕੇ ਅਸ਼ੋਕ ਕੁਮਾਰ ਸ਼ਾਸਤਰੀ, ਤੇ ਮਨੋਜ ਨੂੰ ਗ੍ਰਿਫਤਾਰ ਕੀਤਾ ਹੈ।

Advertisement
Author Image

Advertisement
Advertisement
×