ਜ਼ਮੀਨੀ ਝਗੜੇ ਦੌਰਾਨ ਛੋਟੇ ਭਰਾ ਦਾ ਕਤਲ
07:47 AM Jul 10, 2024 IST
ਪੱਤਰ ਪ੍ਰੇਰਕ
ਅਬੋਹਰ, 9 ਜੁਲਾਈ
ਸਥਾਨਕ ਮੈਟਰੋ ਕਲੋਨੀ ਵਿੱਚ ਜ਼ਮੀਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਵੱਡੇ ਭਰਾ ਨੇ ਤੇਜ਼ਧਾਰ ਹਥਿਆਰ ਨਾਲ ਛੋਟੇ ਦਾ ਕਤਲ ਕਰ ਦਿੱਤਾ। ਮ੍ਰਿਤਕ ਪੰਕਜ ਦੇ ਪਿਤਾ ਧਰਮਪਾਲ ਨੇ ਦੱਸਿਆ ਕਿ ਉਸ ਦੇ ਦੋ ਪੁੱਤਰ ਵੱਡਾ ਸੁਰਿੰਦਰ ਅਤੇ ਛੋਟਾ ਪੰਕਜ ਘਰ ਵਿੱਚ ਸਨ। ਉਹ ਸਵੇਰੇ ਬਾਜ਼ਾਰ ਆਇਆ ਸੀ। ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਦੋਵੇਂ ਪੁੱਤਰ ਜ਼ਮੀਨ ਨੂੰ ਲੈ ਕੇ ਝਗੜ ਰਹੇ ਹਨ। ਇਸ ਦੌਰਾਨ ਵੱਡੇ ਭਰਾ ਨੇ ਛੋਟੇ ਭਰਾ ਦੀ ਛਾਤੀ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਹ ਪੰਕਜ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦਾ ਕਰੀਬ ਸਾਲ ਪਹਿਲਾਂ ਵਿਆਹ ਹੋਇਆ ਸੀ। ਥਾਣਾ ਸਿਟੀ-2 ਦੀ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
Advertisement
Advertisement