ਜ਼ਮੀਨੀ ਵਿਵਾਦ ਕਾਰਨ ਛੋਟੇ ਭਰਾ ਦਾ ਕਤਲ
07:45 AM Mar 06, 2021 IST
ਨਿੱਜੀ ਪੱਤਰ ਪ੍ਰੇਰਕ
Advertisement
ਸਮਾਣਾ, 5 ਮਾਰਚ
ਪਿੰਡ ਕਕਰਾਲਾ ਵਿੱਚ ਜ਼ਮੀਨੀ ਵਿਵਾਦ ਕਾਰਨ ਇੱਕ ਵਿਅਕਤੀ ਨੇ ਆਪਣੇ ਛੋਟੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਅਤੇ ਮੁਲਜ਼ਮ ਦੀ ਬਲਜਿੰਦਰ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਜ਼ਮੀਨੀ ਵਿਵਾਦ ਕਾਰਨ ਹਰਜਿੰਦਰ ਅਤੇ ਬਲਜਿੰਦਰ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਬਲਜਿੰਦਰ ਨੇ ਹਰਜਿੰਦਰ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖ਼ਮੀ ਹੋ ਗਿਆ। ਹਸਪਤਾਲ ’ਚ ਉਸ ਨੇ ਦਮ ਤੋੜ ਦਿੱਤਾ। ਕਾਨੂੰਨੀ ਮਾਮਲੇ ਵਿੱਚ ਉਲਝਣ ਤੋਂ ਬਚਣ ਲਈ ਪਰਿਵਾਰ ਨੇ ਰਾਤ ਨੂੰ ਹੀ ਹਰਜਿੰਦਰ ਦਾ ਸਸਕਾਰ ਕਰ ਦਿੱਤਾ। ਸੂਚਨਾ ਜਦੋਂ ਪੁਲੀਸ ਕੋਲ ਪਹੁੰਚੀ ਤੇ ਬਲਜਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Advertisement
Advertisement