For the best experience, open
https://m.punjabitribuneonline.com
on your mobile browser.
Advertisement

ਮੁਕਤਸਰ ’ਚ ਪ੍ਰੇਮ ਵਿਆਹ ਕਰਾਉਣ ਵਾਲੇ ਨੌਜਵਾਨ ਦੀ ਮਾਂ ਦਾ ਕਤਲ

07:48 AM Mar 18, 2024 IST
ਮੁਕਤਸਰ ’ਚ ਪ੍ਰੇਮ ਵਿਆਹ ਕਰਾਉਣ ਵਾਲੇ ਨੌਜਵਾਨ ਦੀ ਮਾਂ ਦਾ ਕਤਲ
Advertisement

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 17 ਮਾਰਚ
ਇਥੇ ਗੋਨੇਆਣਾ ਰੋਡ ਦੀ ਰਹਿਣ ਵਾਲੀ ਇਕ ਔਰਤ ਪਰਮਜੀਤ ਕੌਰ ਉਰਫ ਪੂਜਾ ਦਾ ਉਸਦੇ ਘਰ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ| ਮ੍ਰਿਤਕਾ ਪੂਜਾ ਦੇ ਪੁੱਤਰ ਵਿੱਕੀ ਗਿੱਲ ਨੇ ਤਿੰਨ ਮਹੀਨੇ ਪਹਿਲਾਂ ਹੀ ਮੁਹੱਲੇ ਦੇ ਰਹਿਣ ਵਾਲੇ ਵਿਅਕਤੀ ਦੀ ਦੋਹਤੀ ਨਾਲ ਪ੍ਰੇਮ ਵਿਆਹ ਕੀਤਾ ਸੀ ਤੇ ਹੁਣ 22 ਮਾਰਚ ਨੂੰ ਪੂਜਾ ਦੀ ਧੀ ਦਾ ਵੀ ਵਿਆਹ ਸੀ| ਮ੍ਰਿਤਕਾ ਦੇ ਪਰਿਵਾਰ ਵਾਲਿਆਂ ਵੱਲੋਂ ਕਥਿਤ ਇਸ ਕਤਲ ਦਾ ਸ਼ੱਕ ਪ੍ਰੇਮ ਵਿਆਹ ਕਰਨ ਵਾਲੀ ਕੁੜੀ ਦੇ ਪਰਿਵਾਰ ਵਾਲਿਆਂ ’ਤੇ ਕੀਤਾ ਜਾ ਰਿਹਾ ਹੈ| ਮ੍ਰਿਤਕਾ ਦੇ ਭਰਾ ਹਰਭਜਨ ਸਿੰਘ ਅਤੇ ਪੁੱਤਰ ਰਿੱਕੀ ਗਿੱਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੁਕਤਸਰ ਪੁਲੀਸ ਦੇ ਅਧਿਕਾਰੀਆਂ ਅਤੇ ਬੱਸ ਅੱਡਾ ਚੌਕੀ ਇੰਚਾਰਜ ਨੂੰ ਕਰੀਬ ਅੱਧੀ ਦਰਜਨ ਅਰਜ਼ੀਆਂ ਭੇਜ ਕੇ ਆਪਣੀ ਅਤੇ ਆਪਣੇ ਪਰਿਵਾਰ ਦੇ ਜੀਆਂ ਦੀ ਮੌਤ ਦਾ ਖ਼ਦਸ਼ਾ ਜ਼ਾਹਿਰ ਕੀਤਾ ਸੀ ਪਰ ਕੋਈ ਕਾਰਵਾਈ ਨਾ ਹੋਣ ਕਰਕੇ ਪੂਜਾ ਦੀ ਮੌਤ ਹੋ ਗਈ ਹੈ| ਰਿੱਕੀ ਗਿੱਲ ਨੇ ਦੱਸਿਆ ਕਿ ਉਸ ਨੇ ਪ੍ਰੇਮ ਵਿਆਹ ਕਰਾਇਆ ਸੀ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਸੁਰੱਖਿਆ ਦਿੱਤੀ ਸੀ ਜਿਸ ਦੀ ਮਿਆਦ ਸਮਾਂ ਪੂਰਾ ਹੋਣ ’ਤੇ ਖ਼ਤਮ ਹੋ ਗਈ ਸੀ| ਉਨ੍ਹਾਂ ਕਿਹਾ ਕਿ ਜਿਸ ਦਿਨ ਤੋਂ ਉਨ੍ਹਾਂ ਸ਼ਾਦੀ ਕਰਾਈ ਸੀ ਉਦੋਂ ਤੋਂ ਹੀ ਕੁੜੀ ਦੇ ਪਰਿਵਾਰ ਵੱਲੋਂ ਜਾਨੋਂ ਕਾਰਨ ਦੀਆਂ ਧਮਕੀਆਂ ਦਿੱਤੀ ਜਾ ਰਹੀਆਂ ਸਨ ਪਰ ਹੁਣ ਉਸਦੇ ਦੋਵੇਂ ਸਾਲੇ ਤੇ ਕੁਝ ਹੋਰ ਮੁੰਡਿਆਂ ਨੇ ਕਥਿਤ ਉਸਦੀ ਮਾਂ ਦਾ ਕਤਲ ਕਰ ਦਿੱਤਾ| ਇਸ ਸਬੰਧ ਵਿੱਚ ਥਾਣਾ ਸਿਟੀ ਦੇ ਮੁਖੀ ਵਰੁਣ ਵੱਟੂ ਨੇ ਦੱਸਿਆ ਕਿ ਪੁਲੀਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ| ਦੂਜੇ ਪਾਸੇ ਪੀੜਤ ਪਰਿਵਾਰ ਨੇ ਮੁਲ਼ਜ਼ਮਾਂ ਦੀ ਗ੍ਰਿਫ਼ਤਾਰੀ ਹੋਣ ਤੱਕ ਮ੍ਰਿਤਕਾ ਦਾ ਸਰਕਾਰ ਨਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਆਖਿਆ ਕਿ ਜੇਕਰ ਲੋੜ ਪਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਤਾਂ ਜੋ ਇਨਸਾਫ ਮਿਲ ਸਕੇ।

Advertisement

Advertisement
Author Image

sanam grng

View all posts

Advertisement
Advertisement
×