For the best experience, open
https://m.punjabitribuneonline.com
on your mobile browser.
Advertisement

ਵਜੀਦਪੁਰ ਬਧੇਸ਼ਾ ਵਿਚ ਪ੍ਰਾਇਮਰੀ ਅਧਿਆਪਕ ਦਾ ਕਤਲ

07:58 AM May 10, 2024 IST
ਵਜੀਦਪੁਰ ਬਧੇਸ਼ਾ ਵਿਚ ਪ੍ਰਾਇਮਰੀ ਅਧਿਆਪਕ ਦਾ ਕਤਲ
Advertisement

ਪੱਤਰ ਪ੍ਰੇਰਕ
ਸ਼ੇਰਪੁਰ, 9 ਮਈ
ਸਰਕਾਰੀ ਪ੍ਰਾਇਮਰੀ ਸਕੂਲ ਵਜੀਦਪੁਰ ਬਧੇਸ਼ਾ ਦੇ ਬੱਚਿਆਂ ਨੂੰ ਪੜ੍ਹਾਉਣ ਆ ਰਹੇ ਈਟੀਟੀ ਅਧਿਆਪਕ ਸਾਹਿਬ ਸਿੰਘ ਮਾਲੇਰਕੋਟਲਾ (39) ਦਾ ਪਿੰਡ ਦੇ ਬਾਹਰਵਾਰ ਲੰਘਦੀ ਡਰੇਨ ਨੇੜੇ ਅਣਪਛਾਤਿਆਂ ਨੇ ਕਤਲ ਕਰ ਦਿੱਤਾ। ਪੁਲੀਸ ਨੇ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਸੀਐੱਚਟੀ ਰਾਜਵਿੰਦਰ ਸਿੰਘ ਧਾਲੀਵਾਲ ਅਨੁਸਾਰ ਇਸ ਸਬੰਧੀ ਜਾਣਕਾਰੀ ਡਰੇਨ ’ਤੇ ਕੰਮ ਕਰਦੇ ਮਗਨਰੇਗਾ ਮਜ਼ਦੂਰਾਂ ਨੇ ਦਿੱਤੀ। ਸਾਹਿਬ ਸਿੰਘ ਦੇ ਪਿਤਾ ਤੇ ਸੇਵਾਮੁਕਤ ਲੈਕਚਰਾਰ ਜਰਨੈਲ ਸਿੰਘ ਵਾਸੀ ਜੁਝਾਰ ਨਗਰ ਮਾਲੇਰਕੋਟਲਾ ਨੇ ਦੱਸਿਆ ਕਿ ਉਸ ਦਾ ਪੁੱਤਰ ਰੋਜ਼ਾਨਾ ਵਾਂਗ ਅੱਜ ਸਵੇਰੇ 7.20 ਵਜੇ ਘਰੋਂ ਮੋਟਰਸਾਈਕਲ ’ਤੇ ਸਕੂਲ ਗਿਆ ਸੀ। ਉਨ੍ਹਾਂ ਸਰਕਾਰ ਤੋਂ ਜਾਂਚ ਦੀ ਮੰਗ ਕੀਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×