For the best experience, open
https://m.punjabitribuneonline.com
on your mobile browser.
Advertisement

ਘਰ ’ਚ ਸੁੱਤੇ ਪਏ ਨਿਹੰਗ ਸਿੰਘ ਦਾ ਕਤਲ

08:07 AM Jul 02, 2024 IST
ਘਰ ’ਚ ਸੁੱਤੇ ਪਏ ਨਿਹੰਗ ਸਿੰਘ ਦਾ ਕਤਲ
ਨਿਹੰਗ ਸਿੰਘ ਗੁਰਦਿਆਲ ਸਿੰਘ ਦੀ ਫਾਈਲ ਫੋਟੋ।
Advertisement

ਪੱਤਰ ਪ੍ਰੇਰਕ
ਰੂੜੇਕੇ ਕਲਾਂ, 1 ਜੁਲਾਈ
ਨੇੜਲੇ ਪਿੰਡ ਕਾਹਨੇ ਕੇ ’ਚ ਬੀਤੀ ਰਾਤ ਘਰ ’ਚ ਸੁੱਤੇ ਪਏ ਨਹਿੰਗ ਸਿੰਘ ਗੁਰਦਿਆਲ ਸਿੰਘ ਕਾਹਨੇਕੇ ਦਾ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ’ਤੇ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਨਿਹੰਗ ਸਿੰਘ ਗਿਆਨੀ ਗੁਰਦਿਆਲ ਸਿੰਘ ਉਰਫ਼ ਜਸਵਿੰਦਰ ਸਿੰਘ ਵਾਸੀ ਕਾਹਨੇਕੇ ਆਪਣੇ ਘਰ ਵਿੱਚ ਬਣਾਈ ਨਿਹੰਗ ਛਾਉਣੀ ਵਿਚ ਸੁੱਤਾ ਪਿਆ ਸੀ ਜਿਸ ਦਾ ਅਣਪਛਾਤੇ ਕਾਤਲਾਂ ਨੇ ਗਲੇ ’ਤੇ ਤੇਜ਼ਧਾਰ ਹਥਿਆਰਾਂ ਦੇ ਵਾਰ ਕਰਕੇ ਕਤਲ ਕਰ ਦਿੱਤਾ। ਥਾਣਾ ਰੂੜੇਕੇ ਕਲਾਂ ਵਿੱਚ ਜਰਨੈਲ ਸਿੰਘ ਵਾਸੀ ਕਾਹਨੇਕੇ ਦੇ ਬਿਆਨ ਅਨੁਸਾਰ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦੇ ਉੱਚ ਅਧਿਕਾਰੀਆਂ ਤੇ ਪੁਲੀਸ ਵਿਭਾਗ ਦੀਆਂ ਵੱਖ-ਵੱਖ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×