For the best experience, open
https://m.punjabitribuneonline.com
on your mobile browser.
Advertisement

ਨਸ਼ੇ ਦੇ ਆਦੀ ਨੌਜਵਾਨ ਵੱਲੋਂ ਮਾਂ ਅਤੇ ਭਰਾ ਦਾ ਕਤਲ

11:10 AM Jul 03, 2023 IST
ਨਸ਼ੇ ਦੇ ਆਦੀ ਨੌਜਵਾਨ ਵੱਲੋਂ ਮਾਂ ਅਤੇ ਭਰਾ ਦਾ ਕਤਲ
ਕਾਂਗਥਲਾ ਵਿੱਚ (ਇਨਸੈੱਟ) ਪਰਮਜੀਤ ਕੌਰ ਤੇ ਜਸਵਿੰਦਰ ਸਿੰਘ ਜੋਧਾ ਦੇ ਘਰ ਵਿੱਚ ਇਕੱਤਰ ਹੋਏ ਪਿੰਡ ਵਾਸੀ ਤੇ ਰਿਸ਼ਤੇਦਾਰ।
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 2 ਜੁਲਾਈ
ਪਿੰਡ ਕਾਂਗਥਲਾ ਦੇ ਵਸਨੀਕ ਇੱਕ ਵਿਅਕਤੀ ਨੇ ਆਪਣੇ ਦੋ ਸਾਥੀਆਂ ਨਾਲ ਰਲ ਕੇ ਆਪਣੀ ਮਾਂ ਅਤੇ ਮਤਰੇਏ ਭਰਾ ਦਾ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗਿੰਦੀ ਵਜੋਂ ਹੋਈ ਹੈ, ਜੋ ਨਸ਼ੇ ਕਰਨ ਦਾ ਆਦੀ ਸੀ। ਪਿੰਡ ਕਾਂਗਥਲਾ ਵਿੱਚ ਹੀ ਰਹਿੰਦੇ ਪਰਮਜੀਤ ਦੇ ਚਚੇਰੇ ਭਰਾ ਭਗਵਾਨ ਦਾਸ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਗੁਰਵਿੰਦਰ ਅਕਸਰ ਆਪਣੀ ਮਾਂ ਤੋਂ ਪੈਸੇ ਮੰਗਦਾ ਸੀ ਤੇ ਇਸ ਪਿੱਛੇ ਕਈ ਵਾਰ ਪਰਮਜੀਤ ਕੌਰ ਅਤੇ ਆਪਣੇ ਮਤਰੇਏ ਭਰਾ ਜਸਵਿੰਦਰ ਸਿੰਘ ਉਰਫ਼ ਜੋਧਾ ਨਾਲ ਲਡ਼ਾਈ ਵੀ ਕਰ ਚੁੱਕਿਆ ਸੀ। ਸ਼ਿਕਾੲਿਤਕਰਤਾ ਨੇ ਦੱਸਿਆ ਕਿ ਪਰਮਜੀਤ ਦੇ ਗੁਆਂਢੀ ਨੇ ਫੋਨ ਕਰ ਕੇ ਉਸ ਨੂੰ ਦੱਸਿਆ ਸੀ ਕਿ ਪਰਮਜੀਤ ਦੇ ਘਰ ਵਿੱਚ ਕੁਝ ਸਡ਼ ਰਿਹਾ ਹੈ, ਇਸ ਮਗਰੋਂ ਜਦੋਂ ਉਹ ਕੁਝ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ੳੁਸ ਦੇ ਘਰ ਪੁੱਜਿਆ ਤਾਂ ਉਸ ਦਾ ਭਾਣਜਾ ਗੁਰਵਿੰਦਰ ਤੇ ਉਸ ਦੇ ਦੋ ਦੋਸਤ ਉਨ੍ਹਾਂ ਨੂੰ ਦੇਖ ਕੇ ਘਰੋਂ ਭੱਜ ਗਏ। ਭਗਵਾਨ ਦਾਸ ਨੇ ਦੱਸਿਆ ਕਿ ਘਰ ਵਿੱਚ ਖੂਨ ਦੇ ਧੱਬੇ ਪਏ ਹੋਏ ਸਨ।
ਥਾਣਾ ਸ਼ੁਤਰਾਣਾ ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਗੁਰਵਿੰਦਰ ਨੇ ਆਪਣੀ ਮਾਂ ਦਾ ਕਤਲ ਕਰ ਕੇ ਉਸ ਦੀ ਲਾਸ਼ ਦੇ ਟੁਕੜੇ-ਟੁਕਡ਼ੇ ਕਰ ਦਿੱਤੇ ਅਤੇ ਘਰ ਵਿੱਚ ਹੀ ਤੇਲ ਪਾ ਕੇ ਉਨ੍ਹਾਂ ਨੂੰ ਸਾਡ਼ ਦਿੱਤਾ। ਉਨ੍ਹਾਂ ਸੰਭਾਵਨਾ ਜਤਾਈ ਕਿ ਮੌਕੇ ’ਤੇ ਛੋਟੇ ਭਰਾ ਜਸਵਿੰਦਰ ਦੇ ਆ ਜਾਣ ਕਾਰਨ ਉਨ੍ਹਾਂ ਉਸ ਦਾ ਵੀ ਕਤਲ ਕਰ ਦਿੱਤਾ ਅਤੇ ਲਾਸ਼ ਕਾਰ ਵਿੱਚ ਪਾ ਕੇ ਖਨੌਰੀ ਨੇੜੇ ਡਰੇਨ ਵਿੱਚ ਸੁੱਟ ਦਿੱਤੀ। ਇਸ ਸਬੰਧੀ ਗੁਰਵਿੰਦਰ ਸਿੰਘ ਉਰਫ ਗਿੰਦੀ, ਰਾਜਿੰਦਰ ਸਿੰਘ ਰਾਜਾ ਤੇ ਰਣਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਆਰੰਭ ਦਿੱਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੁਲੀਸ ਨੇ ਵਾਰਦਾਤ ਸਮੇਂ ਵਰਤੇ ਹਥਿਆਰ, ਸੱਬਲ, ਪਰਮਜੀਤ ਕੌਰ ਦਾ ਸਡ਼ਿਆ ਹੋਇਆ ਪਿੰਜਰ ਅਤੇ ਜਸਵਿੰਦਰ ਦੀ ਲਾਸ਼ ਸੁੱਟਣ ਲਈ ਵਰਤੀ ਕਾਰ ਵੀ ਬਰਾਮਦ ਕਰ ਲਈ ਹੈ। ਇਸ ਤੋਂ ਬਿਨਾਂ ਘਰ ਵਿੱਚੋਂ ਜ਼ਰੂਰੀ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜ ਦਿੱਤੇ ਗਏ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਰਮਜੀਤ ਕੌਰ ਸਮਾਣਾ ਨੇੜੇ ਪਿੰਡ ਅਸਮਾਨਪੁਰ ਦੇ ਵਸਨੀਕ ਜਾਨਪਾਲ ਸਿੰਘ ਨਾਲ ਵਿਆਹੀ ਸੀ, ਜਿਥੇ ਗੁਰਵਿੰਦਰ ਸਿੰਘ ਪੈਦਾ ਹੋਇਆ ਸੀ। ਜਾਨਪਾਲ ਸਿੰਘ ਜਰਮਨ ਚਲਾ ਗਿਆ ਤੇ ਵਾਪਸ ਨਾ ਆਇਆ। ਇਸ ਮਗਰੌਂ ਲਗਪਗ 30 ਸਾਲ ਪਹਿਲਾਂ ਪਰਮਜੀਤ ਦਾ ਦੂਜਾ ਵਿਆਹ ਰਘਬੀਰ ਸਿੰਘ ਵਾਸੀ ਦੁਤਾਲ ਨਾਲ ਕਰਵਾਇਆ ਗਿਆ, ਜਿਸ ਮਗਰੋਂ ਜਸਵਿੰਦਰ ਸਿੰਘ ਪੈਦਾ ਹੋਇਆ। 2008 ਵਿੱਚ ਰਘਬੀਰ ਸਿੰਘ ਦੁਤਾਲ ਤੋਂ ਜ਼ਮੀਨ ਵੇਚ ਕੇ ਪਿੰਡ ਕਾਂਗਥਲਾ ਆ ਗਿਆ ਸੀ। ਕੁਝ ਸਾਲ ਪਹਿਲਾਂ ਰਘਬੀਰ ਸਿੰਘ ਦੀ ਮੌਤ ਹੋ ਚੁੱਕੀ ਹੈ, ਜਿਸ ਮਗਰੋਂ ਤਿੰਨੇ ਮਾਂ-ਪੁੱਤ ਘਰ ਵਿੱਚ ਰਹਿੰਦੇ ਸਨ।

Advertisement

Advertisement
Advertisement
Tags :
Author Image

sukhwinder singh

View all posts

Advertisement