ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਣਜੇ ਵੱਲੋਂ ਮਾਮੇ ਦਾ ਕਤਲ; ਲਾਸ਼ ਖੇਤਾਂ ’ਚ ਸਾੜੀ

05:30 PM Jun 23, 2023 IST

ਗਗਨ ਅਰੋੜਾ

Advertisement

ਲੁਧਿਆਣਾ, 13 ਜੂਨ

ਪਿੰਡ ਬਾੜੇਵਾਲ ਦੇ ਵਸਨੀਕ ਗੁਰਦੀਪ ਸਿੰਘ (61) ਦਾ ਕੱਲ੍ਹ ਉਸ ਦੇ ਹੀ ਭਾਣਜੇ ਨੇ ਆਪਣੇ ਨੌਕਰ ਨਾਲ ਮਿਲ ਕੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮੁਲਜ਼ਮਾਂ ਨੇ ਇਸ ਮਗਰੋਂ ਲਾਸ਼ ਨੂੰ ਬਕਸੇ ਵਾਲੇ ਦੀਵਾਨ ‘ਚ ਪਾ ਕੇ ਰਿਕਸ਼ੇ ‘ਤੇ ਰੱਖ ਕੇ ਪਿੰਡ ਠੱਕਰਵਾਲ ਲਿਆਂਦਾ ਤੇ ਸੂਆ ਰੋਡ ‘ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਦਿੱਤੀ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਪਿੰਡ ਖੇੜੀ ਦਾ ਪੰਚ ਭਰਪੂਰ ਸਿੰਘ ਉਥੋਂ ਲੰਘ ਰਿਹਾ ਸੀ ਜਿਸ ਨੇ ਤੁਰੰਤ ਜਾਣਕਾਰੀ ਪੁਲੀਸ ਨੂੰ ਦਿੱਤੀ ਜਿਸ ਮਗਰੋਂ ਪੁਲੀਸ ਦੇ ਉੱਚ ਅਧਿਕਾਰੀ ਤੇ ਥਾਣਾ ਸਦਰ ਦੀ ਪੁਲੀਸ ਮੌਕੇ ‘ਤੇ ਪੁੱਜੀ। ਪੁਲੀਸ ਨੇ ਇਸ ਕਤਲ ਦੀ ਗੁੱਥੀ ਨੂੰ ਹੱਲ ਕਰਦਿਆਂ ਦੱਸਿਆ ਕਿ ਗੁਰਦੀਪ ਸਿੰਘ ਦੀ ਭਤੀਜੀ ਨੇ ਹੀ ਆਪਣੇ ਭੂਆ ਦੇ ਲੜਕੇ ਅਤੇ ਉਸ ਦੇ ਨੌਕਰ ਨੂੰ 50 ਹਜ਼ਾਰ ਰੁਪਏ ਦੇ ਕੇ ਇਹ ਕਤਲ ਕਰਵਾਇਆ। ਪੁਲੀਸ ਨੇ ਤਿੰਨਾਂ ਮੁਲਜ਼ਮਾਂ ਮਾਡਲ ਗ੍ਰਾਮ ਦੇ ਵਸਨੀਕ ਸੁਖਵਿੰਦਰ ਸਿੰਘ, ਉਸ ਦੇ ਨੌਕਰ ਯੋਗੇਸ਼ ਕੁਮਾਰ ਤੇ ਮ੍ਰਿਤਕ ਦੀ ਭਤੀਜੀ ਜਸ਼ਨਪ੍ਰੀਤ ਕੌਰ ਨੂੰ ਕਾਬੂ ਕਰ ਕੇ ਅਦਾਲਤ ‘ਚੋਂ ਦੋ ਦਿਨਾਂ ਰਿਮਾਂਡ ‘ਤੇ ਲਿਆ ਹੈ।

Advertisement

ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗੁਰਦੀਪ ਸਿੰਘ ਕੁਆਰਾ ਸੀ ਤੇ ਉਹ ਆਪਣੀ ਤਲਾਕਸ਼ੁਦਾ ਭਤੀਜੀ ਜਸ਼ਨਪ੍ਰੀਤ ਕੌਰ ਨਾਲ ਗਲਤ ਹਰਕਤਾਂ ਕਰਦਾ ਸੀ। ਇਸ ਬਾਰੇ ਜਸ਼ਨਪ੍ਰੀਤ ਨੇ ਆਪਣੇ ਭੂਆ ਦੇ ਲੜਕੇ ਸੁਖਵਿੰਦਰ ਨੂੰ ਦੱਸਿਆ, ਜਿਸ ਤੋਂ ਬਾਅਦ ਸੁਖਵਿੰਦਰ ਨੇ ਆਪਣੇ ਹੀ ਨੌਕਰ ਨਾਲ ਮਿਲ ਕੇ ਸੋਮਵਾਰ ਸਵੇਰੇ ਸਾਢੇ 8 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਮਾਮਲਾ ਹੱਲ ਹੋਣ ਤੋਂ ਬਾਅਦ ਵੀ ਪੁਲੀਸ ਕਈ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਗੁਰਦੀਪ ਸਿੰਘ ਅਣਵਿਆਹਿਆ ਸੀ ਤੇ ਉਸ ਕੋਲ ਜਾਇਦਾਦ ਵੀ ਸੀ। ਪੁਲੀਸ ਇਹ ਜਾਂਚ ਵੀ ਕਰ ਰਹੀ ਹੈ ਕਿ ਕਿਤੇ ਇਹ ਕਤਲ ਜਾਇਦਾਦ ਕਰ ਕੇ ਤਾਂ ਨਹੀਂ ਕੀਤਾ ਗਿਆ।

Advertisement