For the best experience, open
https://m.punjabitribuneonline.com
on your mobile browser.
Advertisement

ਪੈਸਿਆਂ ਦੇ ਲੈਣ-ਦੇਣ ਦੇ ਝਗੜੇ ’ਚ ਵੱਡੇ ਭਰਾ ਦਾ ਕਤਲ

07:58 AM Mar 14, 2024 IST
ਪੈਸਿਆਂ ਦੇ ਲੈਣ ਦੇਣ ਦੇ ਝਗੜੇ ’ਚ ਵੱਡੇ ਭਰਾ ਦਾ ਕਤਲ
ਰਮਦਾਸਪੁਰ ਵਿੱਚ ਜਾਂਚ ਕਰਦੀ ਹੋਈ ਪੁਲੀਸ ਤੇ (ਇਨਸੈੱਟ) ਮ੍ਰਿਤਕ ਮਨਜੋਤ ਸਿੰਘ ਦੀ ਪੁਰਾਣੀ ਤਸਵੀਰ।
Advertisement

ਪੱਤਰ ਪ੍ਰੇਰਕ
ਹੁਸ਼ਿਆਰਪੁਰ/ਮੁਕੇਰੀਆਂ, 13 ਮਾਰਚ
ਪਿੰਡ ਰਮਦਾਸਪੁਰ ਵਿੱਚ ਵੇਚੀ ਜ਼ਮੀਨ ਦੇ ਪੈਸੇ ਵੰਡਣ ਮੌਕੇ ਪੈਦਾ ਹੋਏ ਵਿਵਾਦ ਦੌਰਾਨ ਇਕ ਨੌਜਵਾਨ ਨੇ ਆਪਣੇ ਵੱਡੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਪੁਲੀਸ ਨੇ ਮ੍ਰਿਤਕ ਦੀ ਦਾਦੀ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਕਤਲ ਮਗਰੋਂ ਮੁਲਜ਼ਮ ਨੇ ਮਾਮਲੇ ਨੂੰ ਲੁਕਾਉਣ ਲਈ ਪਿੰਡ ਦੇ ਸਰਪੰਚ ਨੂੰ ਫ਼ੋਨ ਕਰ ਕੇ ਆਪਣੇ ਘਰ ਹਮਲਾ ਹੋਣ ਦੀ ਸੂਚਨਾ ਦਿੱਤੀ ਸੀ ਜੋ ਪੁਲੀਸ ਦੀ ਜਾਂਚ ਮਗਰੋਂ ਝੂਠੀ ਨਿਕਲੀ।
ਜਾਣਕਾਰੀ ਅਨੁਸਾਰ ਮਨਜੋਤ ਸਿੰਘ (22) ਅਤੇ ਮਨਪ੍ਰੀਤ ਸਿੰਘ (19) ਦੋਵੇਂ ਪੁੱਤਰ ਮਰਹੂਮ ਬਲਵਿੰਦਰ ਸਿੰਘ ਵਾਸੀ ਰਮਦਾਸਪੁਰ ਨੂੰ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਤ ਹੋ ਜਾਣ ਮਗਰੋਂ ਦਾਦੀ ਨੇ ਪਾਲਿਆ ਸੀ। ਮ੍ਰਿਤਕ ਦੀ ਦਾਦੀ ਨਿਰੰਜਣ ਕੌਰ ਅਨੁਸਾਰ ਦੋਵੇਂ ਭਰਾਵਾਂ ਵਿਚਾਲੇ ਕਰੀਬ ਮਹੀਨਾ ਪਹਿਲਾਂ ਵੱਡੇ ਭਰਾ ਵੱਲੋਂ ਵਿਦੇਸ਼ ਜਾਣ ਲਈ ਕਰੀਬ ਮਹੀਨਾ ਪਹਿਲਾਂ ਵੇਚੀ ਇਕ ਏਕੜ ਜ਼ਮੀਨ ਦੇ ਮਿਲੇ 21-22 ਲੱਖ ਰੁਪਏ ਨੂੰ ਲੈ ਕੇ ਤਕਰਾਰ ਚੱਲ ਰਿਹਾ ਸੀ। ਬੀਤੀ ਰਾਤ ਮਨਜੋਤ ਸਿੰਘ ਹੇਠਾਂ ਬਣੇ ਮਕਾਨ ਦੇ ਕਮਰੇ ਵਿੱਚ ਬੈੱਡ ਉੱਤੇ ਪਿਆ ਸੀ ਜਦਕਿ ਮਨਪ੍ਰੀਤ ਸਿੰਘ ਸੌਣ ਲਈ ਚੁਬਾਰੇ ਵਿੱਚ ਚਲਾ ਗਿਆ। ਕਰੀਬ ਅੱਧੀ ਰਾਤ ਨੂੰ ਜਦੋਂ ਵੱਡੇ ਪੋਤੇ ਮਨਜੋਤ ਸਿੰਘ ਦੇ ਕਮਰੇ ਵਿੱਚ ਖੜਾਕ ਹੋਇਆ ਤਾਂ ਉਸ ਨੇ ਜਾ ਕੇ ਦੇਖਿਆ ਤਾਂ ਮਨਪ੍ਰੀਤ ਸਿੰਘ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ (ਗੰਡਾਸਾ) ਸੀ ਅਤੇ ਉਹ ਮਨਜੋਤ ਸਿੰਘ ਦੀ ਗਰਦਨ ਉੱਤੇ ਵਾਰ ਕਰ ਰਿਹਾ ਸੀ। ਰੌਲਾ ਪਾਉਣ ’ਤੇ ਮਨਪ੍ਰੀਤ ਸਿੰਘ ਗੰਡਾਸੇ ਸਣੇ ਘਰੋਂ ਭੱਜ ਗਿਆ। ਪਤਾ ਲੱਗਣ ’ਤੇ ਪਿੰਡ ਦਾ ਸਰਪੰਚ ਸ਼ਮਿੰਦਰਜੀਤ ਸਿੰਘ ਤੇ ਕੁਲਵਿੰਦਰ ਸਿੰਘ ਆ ਗਏ। ਦਾਦੀ ਨਿਰੰਜਣ ਕੌਰ ਨੇ ਦੱਸਿਆ ਕਿ ਖੂਨ ਜ਼ਿਆਦਾ ਵਹਿਣ ਕਾਰਨ ਮਨਜੋਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਡੀਐੱਸਪੀ ਟਾਂਡਾ ਹਰਜੀਤ ਸਿੰਘ ਰੰਧਾਵਾ ਅਤੇ ਐੱਸਐੱਚਓ ਗੜ੍ਹਦੀਵਾਲਾ ਹਰਦੇਵ ਪ੍ਰੀਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Advertisement

Advertisement
Author Image

joginder kumar

View all posts

Advertisement
Advertisement
×