For the best experience, open
https://m.punjabitribuneonline.com
on your mobile browser.
Advertisement

ਦੋਸਤਾਂ ਨਾਲ ਪਾਰਟੀ ਕਰ ਕੇ ਪਰਤ ਰਹੇ ਐੱਨਆਰਆਈ ਦਾ ਕਤਲ

07:32 AM Jul 19, 2023 IST
ਦੋਸਤਾਂ ਨਾਲ ਪਾਰਟੀ ਕਰ ਕੇ ਪਰਤ ਰਹੇ ਐੱਨਆਰਆਈ ਦਾ ਕਤਲ
ਲੁਧਿਆਣਾ ’ਚ ਤਫ਼ਤੀਸ਼ ਕਰਦੇ ਹੋਏ ਪੁਲੀਸ ਅਧਿਕਾਰੀ (ਇਨਸੈੱਟ) ਬਨਿੰਦਰਦੀਪ ਸਿੰਘ ਦੀ ਫਾਈਲ ਫੋਟੋ।
Advertisement

ਗਗਨਦੀਪ ਅਰੋੜਾ
ਲੁਧਿਆਣਾ, 18 ਜੁਲਾਈ
ਇਥੇ ਦੋਸਤਾਂ ਨਾਲ ਪਾਰਟੀ ਕਰ ਕੇ ਆਪਣੇ ਫਾਰਮ ਹਾਊਸ ਤੋਂ ਘਰ ਜਾ ਰਹੇ ਲਲਤੋਂ ਕਲਾਂ ਵਾਸੀ ਐੱਨਆਈਆਈ ਬਨਿੰਦਰਦੀਪ ਸਿੰਘ (42) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਐਨਆਰਆਈ ਦਾ ਕਤਲ ਮੋਟਰਸਾਈਕਲ ਸਵਾਰਾਂ ਵੱਲੋਂ ਦੇਰ ਰਾਤ ਕੀਤਾ ਗਿਆ ਜੋ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫ਼ਰਾਰ ਹੋ ਗਏ। ਬਰਿੰਦਰ ਦੇ ਨੌਕਰ ਨੇ ਤੁਰੰਤ ਇਸ ਦੀ ਸੂਚਨਾ ਉਸ ਦੇ ਸਾਥੀਆਂ ਨੂੰ ਦਿੱਤੀ ਜੋ ਉਸ ਨੂੰ ਇਲਾਜ ਲਈ ਡੀਐਮਸੀ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀ ਤੇ ਥਾਣਾ ਸਦਰ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਇਸ ਮਾਮਲੇ ’ਚ ਅਣਪਛਾਤਿਆਂ ਖਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਬਨਿੰਦਰਦੀਪ ਦੇ ਪਰਿਵਾਰ ਵਾਲਿਆਂ ਦੀ ਉਡੀਕ ਕਰ ਰਹੀ ਹੈ ਜਨਿ੍ਹਾਂ ਤੋਂ ਆਉਣ ਮਗਰੋਂ ਪੋਸਟਮਾਰਟਮ ਕਰਵਾਇਆ ਜਾਵੇਗਾ। ਪੁਲੀਸ ਇਸ ਕਤਲ ਦੇ ਮਾਮਲੇ ਨੂੰ ਹੱਲ ਕਰਨ ਲਈ ਕਈ ਪਹਿਲੂਆਂ ’ਤੇ ਕੰਮ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਬਨਿੰਦਰਦੀਪ ਕੈਨੇਡਾ ’ਚ ਪਰਿਵਾਰ ਸਣੇ ਰਹਿੰਦਾ ਸੀ ਤੇ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਭਾਰਤ ਆਇਆ ਸੀ। ਉਹ 17 ਜੁਲਾਈ ਦੀ ਰਾਤ ਨੂੰ ਠਾਕੁਰ ਕਲੋਨੀ ਲਲਤੋਂ ਕਲਾਂ ’ਚ ਆਪਣੇ ਇੱਕ ਦੋਸਤ ਦੇ ਫਾਰਮ ਹਾਊਸ ਤੋਂ ਨਿਕਲਿਆ ਸੀ ਤੇ ਆਪਣੇ ਨੌਕਰ ਨਾਲ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ। ਇਸ ਤੋਂ ਬਾਅਦ ਕੁਝ ਜਣਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਜਨਿ੍ਹਾਂ ਪਹਿਲਾਂ ਤਾਂ ਬਹਿਸ ਕੀਤੀ ਤੇ ਉਸ ਤੋਂ ਬਾਅਦ ਦੋਹਾਂ ’ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ ਤੇ ਉਥੋਂ ਫ਼ਰਾਰ ਹੋ ਗਏ।

Advertisement

ਰੇਕੀ ਤੋਂ ਬਾਅਦ ਹਮਲਾ ਕਰਨ ਦਾ ਖਦਸ਼ਾ
ਬਨਿੰਦਰ ਦੇ ਦੋਸਤਾਂ ਨੇ ਦੱਸਿਆ ਕਿ ਉਸ ਦੀ ਕੁਝ ਜਣਿਆਂ ਨਾਲ ਦੁਸ਼ਮਣੀ ਸੀ ਪਰ ਉਹ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੰਮ ਕਰਦਾ ਰਹਿੰਦਾ ਸੀ। ਦੋਸਤਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਬਨਿੰਦਰ ਦਾ ਪਿੱਛਾ ਕੀਤਾ ਜਾ ਰਿਹਾ ਸੀ ਤੇ ਫਾਰਮ ਹਾਊਸ ਦੀ ਰੇਕੀ ਵੀ ਕੀਤੀ ਗਈ ਹੋ ਸਕਦੀ ਹੈ। ਹਮਲਾਵਰਾਂ ਨੂੰ ਪਤਾ ਸੀ ਕਿ ਬਰਿੰਦਰ ਰਾਤ ਨੂੰ ਘਰ ਜਾਵੇਗਾ। ਉਧਰ, ਏਡੀਸੀਪੀ ਸੋਹੇਲ ਕਾਸਿਮ ਮੀਰ ਨੇ ਦੱਸਿਆ ਕਿ ਬਨਿੰਦਰ ਖਿਲਾਫ਼ ਜ਼ਮੀਨੀ ਵਿਵਾਦ ਨੂੰ ਲੈ ਕੇ ਜਗਰਾਉਂ ਦੇ ਨਾਲ ਨਾਲ ਕਈ ਥਾਣਿਆਂ ’ਚ ਕੇਸ ਦਰਜ ਹਨ। ਉਹ ਝਗੜੇ ਵਾਲੀਆਂ ਜਾਇਦਾਦਾਂ ਦਾ ਕੰਮ ਕਰਦਾ ਸੀ। ਵਿਵਾਦਿਤ ਜਾਇਦਾਦਾਂ ਦੀ ਖਰੀਦੋ-ਫਰੋਖਤ ਦਾ ਵਪਾਰ ਕਰਨ ਵਾਲੇ ਬਨਿੰਦਰ ਦਾ ਕਈ ਲੋਕਾਂ ਨਾਲ ਝਗੜਾ ਸੀ। ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਉਸ ਦਾ ਕੁਝ ਲੋਕਾਂ ਨਾਲ ਇੱਕ ਕੋਠੀ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਬਨਿੰਦਰ ਦਾ ਕਤਲ ਯੋਜਨਾ ਤਹਿਤ ਕੀਤਾ ਗਿਆ ਹੋ ਸਕਦਾ ਹੈ। ਬਾਕੀ ਪੁਲੀਸ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ।

Advertisement

Advertisement
Tags :
Author Image

sukhwinder singh

View all posts

Advertisement